Punjab
ਭਗਵੰਤ ਮਾਨ ਦੇ ਰੋਡ ਸ਼ੋ ਚ ਪਾਇਆ ਰੁਕਾਵਟਾਂ ਲੇਕਿਨ ਲੋਕਾਂ ਨੇ ਦਿਤਾ ਵੱਡਾ ਸਮਰਥਨ ਅਤੇ ਰੋਡ ਸ਼ੋ ਹੋਇਆ ਕਾਮਯਾਬ

ਮਾਝਾ ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕਰਨ ਪਹੁਚੇ ਭਗਵੰਤ ਮਾਨ ਵਲੋਂ ਬਟਾਲਾ ਅਤੇ ਕਾਦੀਆਂ ਦੇ ਆਪ ਦੇ ਉਮੀਦਵਾਰਾਂ ਦੇ ਹੱਕ ਚ ਵੋਟਾਂ ਪਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਉਥੇ ਹੀ ਵਿਧਾਨ ਸਭਾ ਹਲਕਾ ਕਾਦੀਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਕਾਦੀਆ ਚ ਹੋਏ ਭਗਵੰਤ ਮਾਨ ਦੀ ਆਮਦ ਤੇ ਉਹਨਾਂ ਨੂੰ ਮਜਬੂਤੀ ਮਿਲੀ ਹੈ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਉਥੇ ਹੀ ਜਗਰੂਪ ਸੇਖਵਾ ਦਾ ਕਹਿਣਾ ਸੀ ਕਿ ਇਸ ਰੋਡ ਸ਼ੋ ਨੂੰ ਰੋਕਣ ਦੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੋਸ਼ਿਸ਼ ਕੀਤੀ ਗਈ ਅਤੇ ਬਟਾਲਾ – ਕਾਦੀਆ ਰੋਡ ਨੂੰ ਬੰਦ ਕਰ ਦਿਤਾ ਗਿਆ ਲੇਕਿਨ ਆਪ ਵੋਲੰਟਰ ਵਲੋਂ ਧਰਨਾ ਲਾਉਣ ਤੋਂ ਬਾਅਦ ਪ੍ਰਸ਼ਾਸ਼ਨ ਵਲੋਂ ਰਾਹ ਸਾਫ ਕੀਤਾ ਗਿਆ ਅਤੇ ਰੋਡ ਸ਼ੋ ਹੋਇਆ ਉਥੇ ਹੀ ਜਗਰੂਪ ਸੇਖਵਾ ਨੇ ਕਿਹਾ ਭਗਵੰਤ ਮਾਨ ਕਾਦੀਆ ਦੇ ਲੋਕਾਂ ਨਾਲ ਕਈ ਵਾਅਦੇ ਕਰ ਗਏ ਹਨ ਅਤੇ ਸਰਕਾਰ ਆਉਣ ਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਇਸ ਦੇ ਨਾਲ ਹੀ ਜਗਰੂਪ ਸੇਖਵਾ ਦਾ ਕਹਿਣਾ ਹੈ ਕਿ ਉਹਨਾਂ ਦੇ ਮੁਖ ਮੁਦਾ ਨੌਜਵਾਨ ਵਰਗ ਨੂੰ ਰੋਜਗਾਰ ਦੇਣਾ ਹੈ ਕਿਉਕਿ ਨੌਜਵਾਨ ਵਰਗ ਪਿਛਲੀਆਂ ਸਰਕਾਰਾਂ ਅਤੇ ਲੀਡਰਾਂ ਤੋਂ ਖਫਾ ਹੈ ਅਤੇ ਉਹ ਆਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ ਕਰ ਰਹੇ ਹਨ |