Connect with us

Punjab

ਨਿਉਂ ਚੰਡੀਗੜ੍ਹ ਦੇ ਰੀਅਲ ਅਸਟੇਟ ਕਾਰੋਬਾਰ ’ਚ ਉਛਾਲ, Omaxe ਗਰੁੱਪ ਦੇ ਰਿਹਾ ਕਈ ਪ੍ਰੋਜੈਕਟ

Published

on

OMAXE GROUP: ਭਾਰਤ ਦੇ ਰੀਅਲ ਅਸਟੇਟ ਖ਼ੇਤਰ ਵਿੱਚ ਬਹੁਤ ਵੱਡੇ ਪੱਧਰ ਉੱਤੇ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਬਦਲਾਅ ਰਵਾਇਤੀ ਹੱਦਾਂ ਤੋਂ ਪਰੇ ਵੱਡੇ ਸ਼ਹਿਰਾਂ ਤੱਕ ਪਹੁੰਚ ਰਿਹਾ ਹੈ।
ਟੀਅਰ 2 ਸ਼ਹਿਰ ਇਸ ਵਿਕਾਸ ਵਿੱਚ ਹਿੱਸਾ ਪਾ ਰਹੇ ਹਨ ਅਤੇ ਇਸ ਵਿੱਚ ਕਈ ਨੁਕਤੇ ਸ਼ਾਮਲ ਹਨ। ਇਨ੍ਹਾਂ ਨੁਕਤਿਆਂ ਵਿੱਚ ਪਾਲਿਸੀ ਨੂੰ ਲੈ ਕੇ ਚੁੱਕੇ ਗਏ ਕਦਮ, ਕਨੈਕਟੀਵਿਟੀ, ਕੌਮੀ ਅਤੇ ਕੌਮਾਂਤਰੀ ਕੰਪਨੀਆਂ ਦੀ ਮੌਜੂਦਗੀ ਅਤੇ ਕਮਾਲ ਦਾ ਢਾਂਚਾ ਸ਼ਾਮਲ ਹਨ।
ਇਸ ਤੋਂ ਅੱਗੇ ਸਾਲ 2036 ਤੱਕ ਸੰਭਾਵਿਤ 93 ਮਿਲੀਅਨ (9 ਕਰੋੜ 30 ਲੱਖ) ਘਰਾਂ ਦੀ ਡਿਮਾਂਡ ਨੂੰ ਦੇਖਦਿਆਂ – ਡੇਵਲਪਰਾਂ, ਨਿਵੇਸ਼ਕਾਂ ਅਤੇ ਘਰਾਂ ਦੇ ਖਰੀਦਦਾਰਾਂ ਨੇ ਆਪਣਾ ਰੁਖ਼ ਟੀਅਰ 2 ਸ਼ਹਿਰਾਂ ਵੱਲ ਕਰ ਲਿਆ ਹੈ। ਖ਼ਾਸ ਤੌਰ ਉੱਤੇ ਇਹ ਰੁਝਾਨ ‘ਸ਼ਾਹੀ’ ਸਹੂਲਤਾਂ ਅਤੇ ਕਨੈਕਟੀਵਿਟੀ ਨਾਲ ਲੈਸ ਨਿਉਂ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਚੰਡੀਗੜ੍ਹ ਦੇ ਆਲੇ-ਦੁਆਲੇ ਹੋਏ ਪਸਾਰ ਕਾਰਨ ਨਿਉਂ ਚੰਡੀਗੜ੍ਹ ਦਾ ਇਲਾਕਾ ਆਪਣੇ ਯੋਜਨਾਬੱਧ ਵਿਕਾਸ ਅਤੇ ਬਿਹਤਰੀਨ ਕਨੈਕਟੀਵਿਟੀ ਲਈ ਜਾਣਿਆ ਜਾਂਦਾ ਹੈ। ਕੁਝ ਸਾਲਾਂ ਵਿੱਚ ਹੀ ਨਿਉਂ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ ਨੇ ਰੀਅਲ ਅਸਟੇਟ ਵਿੱਚ ਵਾਧਾ ਦੇਖਿਆ ਹੈ ਅਤੇ ਇਹ ਰਿਹਾਇਸ਼ ਲਈ ਮੁੱਖ ਜਗ੍ਹਾਂ ਬਣ ਗਈ ਹੈ।
ਟ੍ਰਾਈਸਿਟੀ ਵਿੱਚ ਨਿਉਂ ਚੰਡੀਗੜ੍ਹ ਦੇ ਬੁਣਿਆਦੀ ਢਾਂਚੇ ਨਾਲ ਰੀਅਲ ਅਸਟੇਟ ਕਾਰੋਬਾਰ ਵਿੱਚ ਸਕਾਰਾਤਮਕ ਬਦਲਾਅ ਆਇਆ ਹੈ।
ਇਸ ਤੋਂ ਇਲਾਵਾ ਸੂਬੇ ਵਿੱਚ ਵੀ ਕਨੈਟਵਿਟੀ ਕਾਰ ਰੀਅਲ ਅਸਟੇਟ ਕਾਰੋਬਾਰ ਵਿੱਚ ਵਾਧਾ ਦੇਖਿਆ ਗਿਆ ਹੈ। ਰਾਜਧਾਨੀ ਚੰਡੀਗੜ੍ਹ ਦੇ ਨਾਲ ਲਗਦੇ ਇਲਾਕਿਆਂ ਵਿੱਚ ਮੈਟਰੋ ਰੇਲ ਨੈੱਟਵਰਕ, ਪੂਰੇ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੁਲਾ, ਮੋਹਾਲੀ) ਵਿੱਚ ਕਨੈਟਕੀਵਿਟੀ ਨੂੰ ਬਿਹਤਰ ਕਰਨ ਦੇ ਵਾਅਦੇ ਨਾਲ ਵੀ ਬਦਲਾਅ ਆਇਆ ਹੈ। ਫੇਜ਼ 1 ਵਿੱਚ 82 ਕਿਲੋਮੀਟਰ ਤੋਂ ਵੱਧ ਦੇ ਦਾਅਰੇ ਅਤੇ 67 ਸਟੇਸ਼ਨਾਂ ਰਾਹੀਂ ਸਥਾਨਕ ਇਲਾਕਿਆਂ ਨੂੰ ਕਵਰ ਕਰਨ ਨਾਲ ਟ੍ਰੈਫ਼ਿਕ ਤੋਂ ਵੀ ਨਿਜਾਤ ਮਿਲੇਗੀ ਅਤੇ ਜ਼ਿੰਦਗੀ ਬਿਹਤਰ ਹੋਵੇਗੀ।
ਟ੍ਰਾਂਸਪੋਰਟ ਚੌਂਕ, ਦੁਧੇਰਾ ਅਤੇ ਇੰਡੀਸਟ੍ਰੀਅਲ ਏਰੀਆ ਫੇਜ਼ 1 ਦੇ ਸਟੇਸ਼ਨਾਂ ਦੇ ਆਲੇ-ਦੁਆਲੇ ਰਿਹਾਇਸ਼ੀ ਪਲਾਟ ਅਤੇ ਫਲੋਰ ਲਈ ਡਿਮਾਂਡ ਵਧੇਗੀ। ਮੈਟਰੋ ਦੀ ਕਨੈਕਟੀਵਿਟੀ ਨੂੰ ਦੇਖਦਿਆਂ ਹੋਇਆ ਮਧਿਆ ਮਾਰਗ ਨੇੜੇ ਕਈ ਟਾਊਨਸ਼ਿੱਪ ਪ੍ਰੋਜੈਕਟ ਵੀ ਦੇਖਣ ਨੂੰ ਮਿਲਣਗੇ।
ਇਹੀ ਨਹੀਂ, ਇਸ ਤੋਂ ਇਲਾਵਾ ਮਧਿਆ ਮਾਰਗ ਐਕਸਟੈਂਸ਼ਨ ਅਤੇ ਦਕਸ਼ਿਨ ਮਾਰਗ ਐਕਸਟੈਂਸ਼ਨ ਦੇ ਨਾਲ-ਨਾਲ ਨਿਉਂ ਚੰਡੀਗੜ੍ਹ ਦਾ ਇਲਾਕਾ ਬਹੁਤ ਤੇਜ਼ੀ ਨਾਲ ਮਾਡਰਨ ਸਿਟੀ ਵਜੋਂ ਉੱਭਰ ਰਿਹਾ ਹੈ। ਸ਼ਹਿਰ ਦੇ ਕਮਾਲ ਦੇ ਢਾਂਚੇ, ਵੱਖ-ਵੱਖ ਤਰ੍ਹਾਂ ਦੇ ਹਾਊਸਿੰਗ ਬਦਲ ਅਤੇ ਹੋਰ ਸਹੂਲਤਾਂ ਜਿਵੇਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਜੋ ਕਿ ਕਈ ਵਿਦਿਅਕ ਅਦਾਰਿਆਂ ਤੋਂ ਕੁਝ ਹੀ ਦੂਰੀ ਉੱਤੇ ਸਥਿਤ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅਤੇ ਹੋਰ ਬਹੂਤ ਸਾਰੀਆਂ ਸਹੂਲਤਾਂ ਮੌਜੂਦ ਹਨ।
ਆਉਂਦੇ ਸਮੇਂ ਵਿੱਚ ਏਜੂਕੇਸ਼ਨ ਸਿਟੀ ਅਤੇ ਮੈਡੀਸਿਟੀ ਦੇ ਆਉਣ ਨਾਲ ਆਰਥਿਕ ਤੌਰ ਉੱਤੇ ਵੀ ਨਿਉਂ ਚੰਡੀਗੜ੍ਹ ਵੱਡੇ ਪੱਧਰ ਉੱਤੇ ਉਛਾਲ ਦੇਖੇਗਾ।
ਇਨ੍ਹਾਂ ਦਿਲ ਖਿਚਵੇਂ ਵਿਕਾਸ ਦੇ ਕੰਮਾਂ ਕਰਕੇ ਕਈ ਨਾਮੀਂ ਡੇਵਲਪਰ ਵੀ ਬਾਜ਼ਾਰ ਦਾ ਹਿੱਸਾ ਬਣ ਰਹੇ ਹਨ ਅਤੇ ਸੂਬੇ ਦੀ ਬਿਹਤਰੀ ਵਿੱਚ ਯੋਗਦਾਨ ਪਾਉਣ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਪੇਸ਼ਕਸ਼ ਕਰ ਰਹੇ ਹਨ। ਇਨ੍ਹਾਂ ਸਹੂਲਤਾਂ ਵਿੱਚ ਬਹੁ-ਮੰਜ਼ਿਲਾ ਅਪਾਰਟਮੈਂਟ ਕਾਂਪਲੈਕਸ, ਇੰਡੀਪੈਂਡੇਂਟ ਫਲੋਰਜ਼, ਫਾਰਮ ਹਾਊਸਿਜ਼ ਅਤੇ ਪਲਾਟ ਸ਼ਾਮਲ ਹਨ।
ਵੱਡੇ ਡੇਵਲਪਰਾਂ ਜਿਵੇਂ ਓਮੈਕਸ ਗਰੁੱਪ ਵੱਲੋਂ ਪੇਸ਼ ਪ੍ਰੀਮੀਅਮ ਪ੍ਰੋਜੈਕਟਾਂ ਨੇ ਨਿਉਂ ਚੰਡੀਗੜ੍ਹ ਨੂੰ ਬਿਹਤਰੀਨ ਮੰਜ਼ਿਲ ਦੇ ਤੌਰ ਉੱਤੇ ਉਭਾਰਿਆ ਹੈ। ਓਮੈਕਸ ਗਰੁੱਪ ਨੇ Omaxe Gardenia, The Resort, Celestia Royal, Celestia Royal Premier, Omaxe Plots, Omaxe Cassia, ਅਤੇ The Lake ਸਮੇਤ ਵੱਡੇ ਰਿਹਾਇਸ਼ੀ ਪ੍ਰੋਜੈਕਟਾਂ ਦੇ ਨਾਲ, ਨਿਉਂ ਚੰਡੀਗੜ੍ਹ ਵਿੱਚ ਇੱਕ ਸਵੈ-ਟਿਕਾਊ ਅਤੇ ਵਾਤਾਵਰਣ-ਮੁਖੀ ਮੌਜੂਦਗੀ ਸਥਾਪਤ ਕੀਤੀ ਹੈ।
ਗਰੁੱਪ ਦੇ ਇੰਡੀਪੈਂਡੇਂਟ ਫਲੋਰਜ਼ ਅਤੇ ਡੁਪਲੈਕਸ ਪ੍ਰੋਜੈਕਟ ਜਿਵੇਂ ਕਿ Omaxe Silver Birch, Ambrosia ਅਤੇ Omaxe Mulberry Villas ਸ਼ਹਿਰ ਵਿੱਚ ਇੱਕ ਸ਼ਾਹੀ ਛੋਹ ਦਿੰਦੇ ਹਨ ਅਤੇ ਉਨ੍ਹਾਂ ਸਾਰੇ ਲੋਕਾਂ ਲਈ ਸ਼ਾਨਦਾਰ ਰਿਹਾਇਸ਼ੀ ਵਿਕਲਪਾਂ ਵਜੋਂ ਉੱਭਰਦੇ ਹਨ ਜੋ ਆਪਣੀ ਜ਼ਿੰਦਗੀ ਨੂੰ ਕਿੰਗ-ਸਾਈਜ਼ ਵਿੱਚ ਜੀਣਾ ਪਸੰਦ ਕਰਦੇ ਹਨ।
ਓਮੈਕਸ ਗਰੁੱਪ ਦੇ ਇਹ ਪ੍ਰੋਜੈਕਟ ਨਿਉਂ ਚੰਡੀਗੜ੍ਹ ਵਿੱਚ ਲਗਜ਼ਰੀ ਅਤੇ ਆਰਾਮ ਨੂੰ ਮੁੜ ਪਰਿਭਾਸ਼ਿਤ ਕਰਦੇ ਹਨ, ਜਿੱਥੇ ਵਸਨੀਕ ਨਾ ਸਿਰਫ਼ ਇੱਕ ਸ਼ਾਨਦਾਰ ਜੀਵਨ ਸ਼ੈਲੀ ਦਾ ਆਨੰਦ ਲੈਂਦੇ ਹਨ, ਸਗੋਂ ਉਨ੍ਹਾਂ ਦੀ ਜਗ੍ਹਾਂ ਉਨ੍ਹਾਂ ਨੂੰ ਸ਼ਹਿਰ ਦੀਆਂ ਪ੍ਰਮੁੱਖ ਥਾਂਵਾਂ ਤੱਕ ਆਸਾਨੀ ਨਾਲ ਪਹੁੰਚ ਪ੍ਰਦਾਨ ਕਰਦੀ ਹੈ।
ਜਿਵੇਂ ਕਿ ਭਾਰਤ ਦੀ ਰੀਅਲ ਅਸਟੇਟ ਕਹਾਣੀ ਦਾ ਬਿਰਤਾਂਤ ਸਾਹਮਣੇ ਆਉਂਦਾ ਜਾ ਰਿਹਾ ਹੈ, ਟੀਅਰ 2 ਸ਼ਹਿਰ ਖੁਸ਼ਹਾਲੀ ਅਤੇ ਤਰੱਕੀ ਦੀਆਂ ਨਵੀਆਂ ਸਰਹੱਦਾਂ ਨੂੰ ਖੋਲ੍ਹਦੇ ਹੋਏ ਇਸ ਪਰਿਵਰਤਨਸ਼ੀਲ ਯਾਤਰਾ ਦੇ ਮੋਹਰੇ ‘ਤੇ ਖੜ੍ਹੇ ਹਨ। ਸੁਧਰੇ ਹੋਏ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਨਾਲ ਟੀਅਰ 2 ਸ਼ਹਿਰ ਇਸ ਪਰਿਵਰਤਨ ਅਤੇ ਰੀਅਲ ਅਸਟੇਟ ਦੇ ਵਾਧੇ ਵਿੱਚ ਸਭ ਤੋਂ ਅੱਗੇ ਹਨ। ਜਿਵੇਂ-ਜਿਵੇਂ ਇਹ ਖੇਤਰ ਵਧਦਾ-ਫੁੱਲਦਾ ਹੈ, ਨਿਉਂ ਚੰਡੀਗੜ੍ਹ ਇੱਕ ਆਲੀਸ਼ਾਨ ਜੀਵਨ ਸ਼ੈਲੀ ਜਿਉਂਣ ਦੀ ਇੱਛਾ ਰੱਖਣ ਵਾਲਿਆਂ ਲਈ ਸ਼ਾਨਦਾਰ ਸੰਭਾਵਨਾਵਾਂ ਪ੍ਰਦਾਨ ਕਰਨ ਲਈ ਤਿਆਰ ਹੈ।