Punjab
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬਟਾਲਾ ਪੁਲਿਸ ਵਲੋਂ ਬਟਾਲਾ ਪੁਲਿਸ ਲਾਈਨ ਚ ਇਕ ਸਮਾਗਮ ਕਰਵਾਇਆ ਗਿਆ।

ਬਟਾਲਾ: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਬਟਾਲਾ ਪੁਲਿਸ ਵਲੋਂ ਕਰਵਾਏ ਇਸ ਸਮਾਗਮ ਚ ਸ਼ਾਮਿਲ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਸਮਾਜ ਦੀ ਤਰੱਕੀ ਵਿੱਚ ਔਰਤਾਂ ਦਾ ਬਹੁਤ ਵੱਡਾ ਸਥਾਨ ਹੈ ਅਤੇ ਹਰ ਕਿਸੇ ਨੂੰ ਔਰਤਾਂ ਦਾ ਸਨਮਾਨ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਖੇਤਰ ਅਜਿਹਾ ਨਹੀਂ ਰਿਹਾ ਜਿਸ ਵਿੱਚ ਔਰਤਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਨਾ ਮਨਵਾਇਆ ਹੋਵੇ। ਉਨ੍ਹਾਂ ਕਿਹਾ ਕਿ ਰਾਜਨੀਤੀ, ਖੇਡਾਂ, ਪੁਲਾੜੀ ਖੋਜਾਂ, ਫੌਜ ਸਮੇਤ ਹਰ ਤਰਾਂ ਦੇ ਔਖੇ ਖੇਤਰ ਵਿੱਚ ਵੀ ਔਰਤਾਂ ਨੇ ਸਫਲਤਾ ਦੇ ਝੰਡੇ ਗੱਡੇ ਹਨ।
ਅਤੇ ਇਸ ਦੇ ਨਾਲ ਹੀ ਮਹਿਲਾ ਪੁਲਿਸ ਅਧਕਾਰੀਆਂ ਨੇ ਕਿਹਾ ਕਿ ਅੱਜ ਕੋਈ ਐਸਾ ਖੇਤਰ ਨਹੀਂ ਹੈ ਕਿ ਜਿਸ ਚ ਔਰਤਾਂ ਨੇ ਆਪਣੀ ਥਾਂ ਨਹੀਂ ਬਣਾਈ ਅਤੇ ਸਮਾਜ ਨੂੰ ਔਰਤਾਂ ਪ੍ਰਤੀ ਆਪਣੀ ਤੰਗ ਦਿਲ ਸੋਚ ਨੂੰ ਬਦਲਣਾ ਹੀ ਪਵੇਗਾ ਅਤੇ ਇੱਕ ਬੱਚੀ ਨੂੰ ਜਨਮ ਦਾ, ਸਿੱਖਿਆ ਦਾ ਅਤੇ ਅਜ਼ਾਦੀ ਦਾ ਅਧਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਧੀਆਂ ਖੁੱਲੀਆਂ ਫ਼ਿਜ਼ਾਵਾਂ ਵਿੱਚ ਤਰੱਕੀ ਦੀਆਂ ਨਵੀਆਂ ਉਡਾਨਾ ਭਰ ਸਕਣ।