Connect with us

National

ਗਣਤੰਤਰ ਦਿਵਸ ਮੌਕੇ 901 ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ, 140 ਨੂੰ ਬਹਾਦਰੀ ਲਈ ਮੈਡਲ ਮਿਲੇ

Published

on

ਗਣਤੰਤਰ ਦਿਵਸ ਮੌਕੇ 901 ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵਿੱਚ 140 ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ ਦਿੱਤੇ ਗਏ। ਇਸ ਤੋਂ ਇਲਾਵਾ 93 ਪੁਲਿਸ ਕਰਮਚਾਰੀਆਂ ਨੂੰ ਵਿਸ਼ਿਸ਼ਟ ਸੇਵਾ (ਪੀਪੀਐਮ) ਅਤੇ 668 ਨੂੰ ਮੈਰੀਟੋਰੀਅਸ ਸਰਵਿਸ (ਪੀਐਮ) ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਅਧਿਕਾਰੀਆਂ ਮੁਤਾਬਕ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 80 ਨੂੰ ਖੱਬੇ-ਪੱਖੀ ਪ੍ਰਭਾਵਿਤ ਖੇਤਰਾਂ ਅਤੇ 45 ਨੂੰ ਜੰਮੂ-ਕਸ਼ਮੀਰ ਵਿੱਚ ਸੇਵਾ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚੋਂ 48 ਸੀਆਰਪੀਐਫ ਦੇ, 31 ਮਹਾਰਾਸ਼ਟਰ ਪੁਲਿਸ ਦੇ ਹਨ। ਇਸ ਤੋਂ ਇਲਾਵਾ 25 ਜੰਮੂ-ਕਸ਼ਮੀਰ ਦੇ, ਨੌਂ ਝਾਰਖੰਡ, ਸੱਤ ਦਿੱਲੀ ਪੁਲਿਸ ਦੇ ਹਨ। ਇਸ ਤੋਂ ਇਲਾਵਾ ਹੋਰ ਰਾਜਾਂ ਤੋਂ ਬੀ.ਐਸ.ਐਫ ਅਤੇ ਪੁਲਿਸ ਦੇ ਜਵਾਨ ਹਨ।