Punjab
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦਾ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਪਹੁਚਿਆ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਪਹੁਚਿਆ ਉਥੇ ਹੀ ਸੰਗਤ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਜਿਥੇ ਅੱਜ ਇਹ ਦੇਰ ਸ਼ਾਮ ਤਕ ਸੁਲਤਾਨਪੁਰ ਲੋਧੀ ਨਗਰ ਕੀਰਤਨ ਪਹੁਚਿਆ ਉਸ ਦਾ ਸਵਾਗਤ ਸੰਗਤਾਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੀਤਾ ਗਿਆ ਉਥੇ ਹੀ ਬਟਾਲਾ ਚ ਲੱਖਾਂ ਦੀ ਤਾਦਾਦ ਚ ਸੰਗਤ ਦੇਸ਼ਵਿਦੇਸ਼ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਵਿਆਹ ਪੁਰਬ ਮਨਾਉਣ ਲਈ ਆਈ ਹੋਈ ਹੈ |