Connect with us

Punjab

ਅੱਜ ਦੇ ਦਿਨ ਸੂਬਾ ਸਰਹਿੰਦ ਦੀ ਕਚਹਿਰੀ ਲੱਗੀ ‘ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਨੇ ਠੰਢੇ ਬੁਰਜ਼ ‘ਚ ਰਾਤਾਂ ਗੁਜ਼ਾਰਿਆਂ

Published

on


11 ਪੋਹ ਨੂੰ ਧੰਨ ਧੰਨ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹਿੰਦ ਵਿਖੇ ਕੈਦ ਕਰਕੇ ਪਛਲੇ 2 ਦਿਨਾ ਤੋਂ ਲਗਾਤਾਰ ਠੰਡੇ ਬੁਰਜ ਵਿੱਚ ਹੀ ਰੱਖਿਆ ਗਿਆ ਸੀ, ਅੱਜ ਦੇ ਦਿਨ ਦੂਜੀ ਵਾਰ ਫਿਰ ਨਵਾਬ ਦੀ ਕਚਿਹਰੀ ਵਿਚ ਛੋਟੇ ਸਾਹਿਬਜ਼ਾਦਿਆ ਨੂੰ ਪੇਸ਼ ਕੀਤਾ ਗਿਆ ਤਾਂ ਸਾਹਿਬਜ਼ਾਦਿਆ ਨੇ ਜਦੋਂ ਅੱਜ ਫਿਰ ਤੋਂ ਸਰਹਿੰਦ ਦੇ ਨਵਾਬ ਦੀ ਗੱਲ ਮੰਨਣ ਤੋਂ ਇਨਕਾਰ ਕੀਤਾ ਤਾਂ ਇਤਿਹਾਸ ਅਨੁਸਾਰ ਦੋਨਾਂ ਸਾਹਿਬਜ਼ਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲਾਂ ਮਾਰੀਆ ਗਈਆਂ ਸਾਹਿਬਜਾਦਿਆਂ ਦੀਆ ਉਂਗਲਾ ਵਿਚ ਅੱਗ ਦੇ ਪੁਲੀਤੇ ਰੱਖ ਕੇ ਚਮੜੀ ਸਾੜੀ ਗਈ ਤਾਂ ਜੋ ਸਾਹਿਬਜ਼ਾਦੇ ਡੋਲ ਜਾਣ ਪਰ ਓਹਨਾਂ ਅਣਖੀ ਬਾਪ ਦੇ ਪੁੱਤਰਾਂ ਨੇ ਸਿਦਕ ਨੀ ਛੱਡਿਆ ਸਗੋਂ ਸਰਹਿੰਦ ਦੇ ਸੂਬੇ ਨੂੰ ਲਗਾਤਾਰ ਤਸੀਹੇ ਝੱਲਦੇ ਹੋਏ ਵੀ ਵੰਗਾਰਦੇ ਰਹੇ.ਤਸੀਹੇ ਦੇਣ ਤੋਂ ਬਾਅਦ ਜਦੋਂ ਉਹਨਾਂ ਨੂੰ ਵਾਪਸ ਮਾਤਾ ਜੀ ਕੋਲ ਭੇਜਿਅਾਂ ਜਾਂ ਤਾਂ ਉਹ ਹੱਸ ਕੇ ਮਾਤਾ ਜੀ ਨੂੰ ਗਲ ਲੱਗ ਕੇ ਮਿਲਦੇ ਤੇ ਉਹਨਾਂ ਸਾਹਮਣੇ ਸੀ ਵੀ ਨਾ ਕਰਦੇ ਤਾਂ ਜੋ ਮਾਤਾ ਜੀ ਡੋਲ ਨਾ ਜਾਣ ਪਰ ਮਾਤਾ ਜੀ ਇਹ ਸਭ ਗੱਲਾਂ ਜਾਂਣਦੇ ਹੋਏ ਸਾਹਿਬਜ਼ਾਦਿਆਂ ਤੋਂ ਚੋਰੀ ਰੋ ਲੈਂਦੇ.. ਧੰਨ ਏ ਓਸ

11 ਪੋਹ ਸ਼ਹੀਦੀ ਸਾਕੇ ਦਾ ਛੇਵਾਂ ਦਿਨ

ਰੱਬੀ ਮੋਤੀ ਰਾਮ ਮਹਿਰੇ ਦੀ ਕਮਾਈ ਜਿਹਨੇ ਆਪਣਾ ਸਾਰਾ ਘਰ ਵਾਰ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਲਈ ਕੜਾਕੇ ਦੀ ਠੰਡ ਵਿੱਚ ਗਰਮ ਦੱਧ ਦੀ ਸੇਵਾ ਕਰਦਾ ਰਿਹਾ.. ਜਿਸ ਨੂੰ ਇਸ ਦੀ ਕੀਮਤ ਬਾਅਦ ਵਿੱਚ ਆਪਣਾ ਪਰਿਵਾਰ ਵਾਰ ਕੇ ਚੁਕਾਉਣੀ ਪਈ ਕਿਹੜੇ ਸ਼ਬਦਾਂ ਨਾਲ ਬਿਆਨ ਕਰਾਂ ਮੈਂ ਇਹਨਾਂ ਰੱਬੀ ਰੂਹਾਂ ਦੇ ਹੌਸਲੇ।ਜਿਨ੍ਹਾਂ ਸਾਡੇ ਨਾਮ ਦੇ ਨਾਲ ਇੰਨ੍ਹੇ ਮਹਿੰਗੇ ਭਾਅ ਚ ‘ਸਿੰਘ’ ਲਵਾ ਦਿੱਤਾਇੱਥੇ ਆ ਕੇ ਤਾਂ ਸ਼ਬਦ ਵੀ ਆਪਣੇ ਆਪ ਨੂੰ ਇੰਨੇ ਜੋਗਾ ਨਾ ਸਮਝਦੇ ਹੋਏ ਸਜਦਾ ਕਰ ਜਾਂਦੇ ਨੇ.ਇਹਨਾਂ ਰੱਬੀ ਰੂਹਾਂ ਨੂੰ ਹਰ ਸਾਹ ਨਾਲ ਸਜਦਾ ਸਾਰੀ ਸਿੱਖ ਕੌਮ ਅਤੇ ਸਾਰਾ ਜਗਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ ਦੇ ਪਰਿਵਾਰ ਦਾ ਦੇਣ ਨੀ ਦੇ ਸਕਦੇ.

11 ਪੋਹ ਸ਼ਹੀਦੀ ਸਾਕੇ ਦਾ ਛੇਵਾਂ ਦਿਨ