Maharashtra
ਮਹਾਰਾਸ਼ਟਰ ਦੇ ਹਿੰਗੋਲੀ ਵਿੱਚ ਆਏ ਭੂਚਾਲ ਦੇ ਝਟਕੇ

ਮਹਾਰਾਸ਼ਟਰ ਦੇ ਹਿੰਗੋਲੀ ‘ਚ ਅੱਜ ਸਵੇਰੇ ਇਕ ਤੋਂ ਬਾਅਦ ਇਕ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ 10 ਮਿੰਟ ਦੇ ਅੰਤਰਾਲ ‘ਤੇ ਰਿਕਾਰਡ ਕੀਤੇ ਗਏ ਹਨ।
ਜਾਣਕਾਰੀ ਮੁਤਾਬਿਕ ਭੂਚਾਲ ਦਾ ਪਹਿਲਾ ਝਟਕਾ ਹਿੰਗੋਲੀ ‘ਚ ਸਵੇਰੇ 6.08 ਵਜੇ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.5 ਦਰਜ ਕੀਤੀ ਗਈ। ਦੂਜਾ ਝਟਕਾ ਸਵੇਰੇ 6.19 ਵਜੇ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.6 ਦਰਜ ਕੀਤੀ ਗਈ।
ਇਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਮੇਘਾਲਿਆ ਵਿੱਚ ਵੀ 3.0 ਤੀਬਰਤਾ ਦਾ ਮੱਧਮ ਭੂਚਾਲ ਆਇਆ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਭੂਚਾਲ ਦਾ ਕੇਂਦਰ ਨੌਂਗਪੋਹ ਵਿੱਚ ਦਰਜ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਭੂਚਾਲ ਸ਼ਾਮ 5:41 ਵਜੇ 5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।