Punjab
ਕਰੋਨਾ ਵਾਇਰਸ ਦੇ ਸ਼ੱਕੀ ਚਾਰ ਸਾਲਾਂ ਦੋ ਬੱਚਿਆਂ ‘ਚ ਇਕ ਦੀ ਰਿਪੋਰਟ ਨੈਗੇਟਿਵ, ਦੂਜੇ ਦੀ ਰਿਪੋਰਟ ਬਾਕੀ

ਅੰਮਿ੍ਤਸਰ,
12 ਮਾਰਚ,(ਮਲਕੀਤ ਸਿੰਘ): ਕਰੋਨਾ
ਵਾਇਰਸ ਦੇ ਸ਼ੱਕੀ ਚਾਰ ਸਾਲਾਂ ਦੋ ਬੱਚਿਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ’ਚ ਭਰਤੀ ਕੀਤਾ ਗਿਆ।
ਜਿਸ ‘ਚ ਇੱਕ ਬੱਚੇ ਦੀ
ਰਿਪੋਰਟ ਨੇਗੇਟਿਵ ਆਈ ਹੈ ਤੇ ਜਿਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਉੱਥੇ ਹੀ ਦੂਜੀ ਰਿਪੋਰਟ ਆਉਣਾ
ਬਾਕੀ ਹੈ। ਹੁਣ ਤੱਕ ਜੀਐਨਡੀਐੱਚ ਦੀ ਆਈਸੋਲੇਸ਼ਨ ਵਾਰਡ ‘ਚ ਕੁਲ 7 ਸ਼ੱਕੀ ਮਰੀਜ਼ ਪਹੁੰਚੇ
ਸਨ ਜਿਹਨਾਂ ‘ਚ ਹੁਸ਼ਿਆਰਪੁਰ ਦੇ 47 ਸਾਲਾਂ ਵਿਅਕਤੀ ਦੀ
ਰਿਪੋਰਟ ਪੋਜੀਟਿਵ ਆਈ ਹੈ ਤੇ ਬਾਕੀ ਸਭ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਇਹਨਾਂ ਵਿੱਚੋਂ ਚਾਰ
ਵਿਅਕਤੀਆਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਫਿਲਹਾਲ ਇਕ ਮਰੀਜ ਪੋਜੀਟਿਵ ਹੈ ਤੇ ਬਾਕੀ ਸਾਰੇ
ਸ਼ੱਕੀ ਹਨ ਜਿਹਨਾਂ ਦਾ ਇਲਾਜ਼ ਆਈਸੋਲੇਸ਼ਨ ਵਾਰਡ’ਚ ਚੱਲ ਰਿਹਾ ਹੈ ਤੇ ਬਾਕੀਆਂ ਦੀ ਰਿਪੋਰਟ ਦਾ
ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਕਾਫੀ ਮੁਸਤੈਦ
ਹੈ । ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਛੁੱੀ ਵਾਲੇ ਦਿਨ ਵੀ ਬੈਠਕਾਂ ਕਰਦੇ ਰਹੇ ਤੇ
ਉਹਨਾਂ ਨੇ ਨਿਰਦੇਸ਼ ਦਿੰਦੇ ਕਿਹਾ ਕਿ ਜਾਗਰੂਕਤਾ ਅਭਿਆਨ ‘ਚ ਕੋਈ ਕਮੀ ਨਹੀ ਆਉਣੀ ਚਾਹੀਦੀ।
ਸਰਕਾਰੀ ਮੈਡੀਕਲ ਕਾਲਜ ਦੀ ਸਵਾਇਨ ਫਲੂ ਇਨਫਲੂਐਂਜਾ ਲੈਬ’ ‘ਚ ਕੀਤੇ ਗਏ ਚਾਰ ਸ਼ੱਕੀ
ਮਰੀਜਾਂ ਦੇ ਸੈਂਪਲ ਦੀ ਰਿਪੋਰਟ ਆ ਚੁੱਕੀ ਹੈ ਤੇ ਚਾਰੋਂ ਮਰੀਜਾਂ ਦੀ ਰਿਪੋਰਟ ਨੇਗੇਟਿਵ ਆਈ ਹੈ।
ਇਸ ਲੈਬ ‘ਚ ਕਰੋਨਾ ਵਾਇਰਸ ਦਾ
ਟੈਸਟ ਪਹਿਲੀ ਬਾਰ ਕੀਤਾ ਗਿਆ । ਹਸਪਤਾਲ ਪ੍ਰਬੰਧਕਾਂ ਨੇ ਟਰਾਇਲ ਦੇ ਤੌਰ ਤੇ ਅਸਟ੍ਰੇਲੀਆ ਤੋ ਆਏ
ਇਕ ਜੋੜੇ ਤੇ ਦੋ ਦੁਬਈ ਤੋਂ ਆਏ ਭਾਰਤੀਆਂ ਨੂੰ ਸਕ੍ਰਨਿੰਗ ਦੇ ਦੌਰਾਨ ਖਾਂਸੀ ਜ਼ੁਖਾਮ ਦੀ ਸ਼ਿਕਾਇਤ
ਹੋਣ ਤੇ ਗੁਰੁ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ’ਚ ਭਰਤੀ ਕੀਤਾ ਗਿਆ ਸੀ ਤੇ ਮੈਡੀਕਲ ਕਾਲਜ
ਇਨਫਲੂਐਂਜਾ ਲੈਬ ‘ਚ ਰੀਅਲ ਟਾਈਮ ਪੀਸੀਆਰ ਮਸ਼ੀਨ ਤੋਂ ਜਾਂਚ ਕੀਤੀ ਗਈ। ਜਿਸ ਦੀ ਰਿਪੋਰਟ
ਨੇਗੇਟਿਵ ਆਈ ਹੈ।
ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਾਰੇ
ਵਿਭਾਗਾਂ ‘ਚ ਬਾਇਓਮੈਟ੍ਰਿਕ ਹਾਜ਼ਰੀ
ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ, ਪਰ ਨੀਲੇ ਕਾਰਡ ਧਾਰਕਾਂ ਨੂੰ ਹੁਣ ਵੀ ਪੀਓਐੱਮ
ਮਸ਼ੀਨ ਤੇ ਅੰਗੂਠਾ ਲਗਵਾ ਕੇ ਕਣਕ ਦਿੱਤੀ ਜਾ ਰਹੀ ਹੈ। ਸਰਕਾਰ ਨੂੰ ਇਹਨਾਂ ਲੋਕਾਂ ਤੇ ਕਰੋਨਾ
ਵਾਇਰਸ ਦਾ ਕੋਈ ਖ਼ਤਰਾ ਨਹੀ ਲੱਗ ਰਿਹਾ ਇਸ ਦੇ ਕਾਰਨ ਲੋਕਾਂ ‘ਚ ਰੋਸ ਵੀ ਪਾਇਆ ਜਾ ਰਿਹਾ ਹੈ ਕਿ ਸਰਕਾਰ ਨੇ ਆਪਣੇ
ਮੁਲਾਜ਼ਮਾਂ ਦੀ ਹਾਜ਼ਰੀ ਤੇ ਰੋਕ ਲਗਾ ਦਿੱਤੀ ।ਪਰ ਸਰਕਾਰ ਨੂੰ ਆਮ ਜਨਤਾ ਦੀ ਕੋਈ ਫਿਕਰ ਨਹੀ
ਹੈ ਫਿਲਹਾਲ ਸਰਕਾਰ ਨੇ ਇਸ ਦੀ ਪਾਬੰਦੀ ਦੇ ਕੋਈ ਨਿਰਦੇਸ਼ ਨਹੀ ਦਿੱਤੇ। ਪਰ ਡਿਸਟ੍ਰੀਕਟ ਫੂਡ ਐਂਡ
ਸਪਲਾਈ ਕੰਟਰੋਲਰ ਲਖਵਿੰਦਰ ਨੂੰ ਇਸ ਸਬੰਧੀ ਬੈਠਕ ਕਰਦੇ ਹੋਏ ਏਐੱਫਐੱਸਓ ਤੇ ਇੰਸਪੈਕਟਰਾਂ ਨੂੰ
ਹਿਦਾਇਤਾਂ ਦਿੱਤੀਆਂ ਕਿ ਸੈਂਟੀਲਾਈਜਰ ਦੇ ਨਾਲ ਲੋਕਾਂ ਦੇ ਹੱਥ ਸਾਫ ਕਰਵਾ ਕੇ ਥੰਬ ਲਗਵਾ ਕੇ ਕਣਕ
ਦਿੱਤੀ ਜਾਵੇ।