Connect with us

News

ਕੋਰੋਨਾ ਨੇ ਲਈ ਇੱਕ ਹੋਰ ਕੋਰੋਨਾ ਵਾਰੀਅਰ ਦੀ ਜਾਨ, ਮੁੱਖ ਮੰਤਰੀ ਨੇ ਪਰਿਵਾਰ ਨੂੰ 50 ਲੱਖ ਅਤੇ ਸਰਕਾਰੀ ਨੌਕਰੀ ਦੇਣ ਦਾ ਕੀਤਾ ਐਲਾਨ

Published

on

ਸੰਸਾਰ ਭਰ ‘ਚ ਕੋਰੋਨਾ ਵਾਇਰਸ ਨੇ ਕੋਹਰਾਮ ਮਚਾਇਆ ਹੋਇਆ ਹੈ। ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਕੋਰੋਨਾ ਦਾ ਹਾਟ ਸਪਾਟ ਬਣਿਆ ਹੋਇਆ ਹੈ। ਜਿੱਥੇ ਇੱਕ ਕੋਰੋਨਾ ਵਾਰੀਅਰ ਵੀ ਕੋਰੋਨਾ ਦੀ ਚਪੇਟ ਚ ਆ ਗਿਆ ਸੀ। ਦੱਸ ਦਈਏ ਥਾਣਾ ਮੁਖੀ ਦਵਿੰਦਰ ਕੁਮਾਰ ਚੰਦਰਵੰਸ਼ੀ ਦੀ ਮੌਤ ਹੋ ਗਈ। ਦਰਅਸਲ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਦਵਿੰਦਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਨ੍ਹਾਂ ਦੀ ਉਮਰ 48 ਸੀ ਤੇ ਪੁਲਸ ਸਟੇਸ਼ਨ’ ਦੇ ਥਾਣਾ ਮੁਖੀ ਸਨ। ਜਿਨ੍ਹਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ।

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਵਿੰਦਰ ਚੰਦਰਵੰਸ਼ੀ ਦੀ ਅੰਤਿਮ ਟੈਸਟ ਰਿਪੋਰਟ ਨੈਗੇਟਿਵ ਆਈ ਸੀ।
ਇੰਦੌਰ ਰੇਂਜ ਦੇ ਡੀ. ਆਈ. ਜੀ. ਹਰੀਨਾਰਾਇਣਚਾਰੀ ਮਿਸ਼ਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਦਰਵੰਸ਼ੀ ਦੀ ਅੰਤਿਮ ਰਿਪੋਰਟ ਨੈਗੇਟਿਵ ਆਈ ਸੀ ਉਹ ਠੀਕ ਹੋ ਰਹੇ ਸਨ ਪਰ ਕੱਲ ਰਾਤ ਅਚਾਨਕ ਉਹ ਫਿਰ ਤੋਂ ਬੀਮਾਰ ਪੈ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।


ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਨੌਜਵਾਨ ਦੀ ਮੌਤ ਤੇ ਟਵਿਟਰ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨੇ ਟਵੀਟ ਕੀਤੀ ਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਵਿਚ ਇੰਦੌਰ ਪੁਲਸ ਟੀਮ ਦੇ ਇਕ ਮੈਂਬਰ ਦਵਿੰਦਰ ਕੁਮਾਰ ਚੰਦਰਵੰਸ਼ੀ ਨੇ ਆਪਣੀ ਕੁਰਬਾਨੀ ਦਿੱਤੀ। ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਅਤੇ ਪੂਰਾ ਪ੍ਰਦੇਸ਼ ਇਸ ਔਖੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ। ਮੁੱਖ ਮੰਤਰੀ ਨੇ ਦਵਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਅਤੇ ਉਨ੍ਹਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ 52 ਵਿਚੋਂ 25 ਜ਼ਿਲਿਆਂ ‘ਚ ਹੁਣ ਤਕ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇੰਦੌਰ ਹੈ, ਜਿੱਥੇ ਕੋਰੋਨਾ ਦੀ ਗਿਣਤੀ 890 ਤੋਂ ਪਾਰ ਜਾ ਚੁੱਕੀ ਹੈ।