Corona Virus
ਸੰਗਰੂਰ ਦੇ ਮੂਨਕ ਇਲਾਕੇ ਵਿੱਚ ਕੋਰੋਨਾ ਪਾਜੇਟਿਵ ਆਏ 2 ਮਰੀਜ਼ਾਂ ਵਿੱਚੋਂ ਇੱਕ ਫ਼ਰਾਰ

ਸੰਗਰੂਰ, 26 ਮਈ( ਵਿਨੋਦ ਗੋਇਲ): ਸੰਗਰੂਰ ਦੇ ਮੂਨਕ ਇਲਾਕੇ ਵਿੱਚ ਅੱਜ 2 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਜਿਨ੍ਹਾਂ ਵਿਚੋਂ ਇਕ ਕੈਦੀ ਉਥੋਂ ਭੱਜ ਗਿਆ।
ਇਸ ਪੂਰੇ ਮਾਮਲੇ ‘ਤੇ ਮੂਨਕ ਦੇ ਐਸਐਮਓ ਕਰਮਜੀਤ ਸਿੰਘ ਨੇ ਕਿਹਾ ਕਿ ਦੂਜਾ ਕੋਰੋਨਾ ਪਾਜੇਟਿਵ ਮਰੀਜ਼, ਜਿਸ ਦਾ ਨਾਂ ਚੰਦ ਪ੍ਰਕਾਸ਼ ਹੈ, ਜੋ 65 ਸਾਲ ਦਾ ਹੈ, ਜੋ ਕਿ ਇੱਕ ਸਾਧੂ ਹੈ ਅਤੇ ਮੂਨਕ ਦੀ ਇੱਕ ਧਰਮਸ਼ਾਲਾ ਵਿੱਚ ਰਹਿ ਰਿਹਾ ਸੀ, ਉਸਦੀ ਭਾਲ ਜਾਰੀ ਹੈ ਅਤੇ ਉਸਦੇ ਮਿਲਣ ਤੋਂ ਬਾਅਦ ਉਸਦੇ ਕਨੈਕਸ਼ਨ ਵਿੱਚ ਆਏ ਲੋਕਾਂ ਦੀ ਸੂਚੀ ਵੀ ਬਣਾਈ ਜਾਵੇਗੀ।