Corona Virus
OP ਸੋਨੀ ਨੇ ਕੀਤਾ ਕੋਰੋਨਾ ਲੈਬ ਦਾ ਉਦਘਾਟਨ

ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 2 ਜੂਨ : ਪੂਰੇ ਵਿਸ਼ਵ ਵਿੱਚ ਫੈਲੀ ਮਹਾਂਮਾਰੀ ਕੋਰੋਨਾ ਨਾਲ ਨਜਿਠਣ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਵਿਖੇ ਕੋਰੋਨਾ ਲੈਬ ਬਣਾਈ ਗਈ ਹੈ। ਕੈਬਨਿਟ ਮੰਤਰੀ ਉਮ ਪਰਕਾਸ਼ ਸੋਨੀ ਨੇ ਅੱਜ ਇਸ ਲੈਬ ਦਾ ਉਦਘਾਟਨ ਕੀਤਾ। ਇਸ ਲੈਬ ਵਿੱਚ 3000 ਦੇ ਕਰੀਬ ਰੋਜਾਨਾ ਕੋਰੋਨਾ ਟੈਸਟ ਕਰਨ ਦੀ ਸੁਵਿਧਾ ਹੈ। ਕੋਰੋਨਾ ਪਾਜੀਟੀਵ ਆਉਣ ਵਾਲੇ ਮਰੀਜਾਂ ਨੂੰ ਮੋਕੇ ‘ਤੇ ਹੀ ਮੈਰੀਟੋਰੀਸਅਸ ਸਕੂਲ ਵਿਚ ਕੋਰਨਟਾਇਨ ਕੀਤਾ ਜਾਵੇਗਾ। ਇਸ ਮੌਕੇ ਮੰਤਰੀ ਸੋਨੀ ਦਸਿਆ ਕਿ ਅਜਿਹੀ ਲੈਬ ਮਸ਼ੀਨ ਫ਼ਰੀਦਕੋਟ ਵਿੱਚ ਵੀ ਸਥਾਪਿਤ ਕੀਤੀ ਗਈ ਹੈ, ਅਤੇ 2 ਦਿਨ੍ਹਾਂ ਬਾਅਦ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੀ ਸਥਾਪਿਤ ਕੀਤੀ ਜਾਵੇਗੀ। ਇਸ ਤੌ ਇਲਾਵਾ ਪਲਾਜ਼ਮਾ ਥੈਰੇਪੀ ਦੀ ਮੰਜੂਰੀ ਵੀ ਸਰਕਾਰ ਵਲੌ ਮਿਲ ਗਈ ਹੈ ਜਿਸ ਨਾਲ ਮਰੀਜਾਂ ਨੂੰ ਹੋਰ ਸਿਹਤ ਸੁਵਿਧਾਵਾਂ ਮਿਲਣਗੀਆ।
ਦੱਸ ਦਈਏ ਕਿ ਪਹਿਲਾਂ ਕੋਰੋਨਾ ਵਾਇਰਸ ਦੇ ਸੈਂਪਲ ਲੈ ਕੇ ਟੈਸਟ ਲਈ ਪੂਨੇ ਭੇਜੇ ਜਾਂਦੇ ਸੀ। ਜਿਸ ਦੀ ਰਿਪੋਰਟ ਆਉਣ ‘ਤੇ ਕਈ ਦਿਨ ਲੱਗ ਜਾਂਦੇ ਸੀ, ਹੁਣ ਬਾਕੀ ਜਿਲਿਆ ਤੌ ਆਉਣ ਵਾਲੇ ਮਰੀਜਾਂ ਦੇ ਟੈਸਟ ਵੀ ਇਨ੍ਹਾਂ ਕੋਰੋਨਾ ਲੈਬ ਵਿੱਚ ਕੀਤੇ ਜਾਣਗੇ, ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਕੋਰੋਨਾ ਤੇ ਨੱਥ ਪਾਉਣ ਵਿੱਚ ਵੀ ਮਦਦ ਮਿਲੇਗੀ।