Punjab
ਝਾਰਖੰਡ ਤੋਂ ਜਲੰਧਰ ਦੀ ਟਰੇਨ ‘ਚ ਕੀਤੀ ਜਾ ਰਹੀ ਅਫੀਮ ਦੀ ਸਪਲਾਈ,ਪੁਲਸ ਨੇ 8 ਕਿਲੋ ਨਸ਼ੀਲੇ ਪਦਾਰਥਾਂ ਸਮੇਤ ਇਕ ਨੌਜਵਾਨ ਨੂੰ ਕੀਤਾ ਕਾਬੂ

ਪੰਜਾਬ ਦੇ ਜਲੰਧਰ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਝਾਰਖੰਡ ਤੋਂ ਟਰੇਨ ਰਾਹੀਂ ਆਈ ਨਸ਼ਿਆਂ ਦੀ ਵੱਡੀ ਖੇਪ ਫੜਨ ‘ਚ ਸਫਲਤਾ ਹਾਸਲ ਕੀਤੀ ਹੈ। ਐਂਟੀ ਨਾਰਕੋਟਿਕਸ ਸੈੱਲ ਨੇ ਟਰੇਨ ਤੋਂ ਹੇਠਾਂ ਉਤਰ ਕੇ ਅਫੀਮ ਸਪਲਾਈ ਕਰਨ ਜਾ ਰਹੇ ਵਿਅਕਤੀ ਨੂੰ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀ ਦੀ ਤਲਾਸ਼ੀ ਲੈਣ ‘ਤੇ ਪੁਲਸ ਨੇ ਉਸ ਦੇ ਕਬਜ਼ੇ ‘ਚੋਂ 8 ਕਿਲੋ ਅਫੀਮ ਬਰਾਮਦ ਕੀਤੀ।
ਫੜੇ ਗਏ ਵਿਅਕਤੀ ਦੀ ਪਛਾਣ ਰਾਮ ਚਰਨ ਵਾਸੀ ਗਾਡੇਰ (ਛੱਤਰਾ), ਝਾਰਖੰਡ ਵਜੋਂ ਹੋਈ ਹੈ ਅਤੇ ਇਸ ਵੇਲੇ ਉਸ ਦੀ ਉਮਰ 24 ਸਾਲ ਹੈ। ਇਹ ਨੌਜਵਾਨ ਖੁਦ ਅਫੀਮ ਦੀ ਖਰੀਦੋ-ਫਰੋਖਤ ਕਰਨ ਨਹੀਂ ਆਉਂਦਾ ਸੀ, ਸਗੋਂ ਕਰੀਅਰ ਦਾ ਕੰਮ ਕਰਦਾ ਹੈ। ਝਾਰਖੰਡ ‘ਚ ਬੈਠੇ ਇਕ ਸਮੱਗਲਰ ਤੋਂ ਸਪਲਾਈ ਲੈ ਕੇ ਜਲੰਧਰ ਪਹੁੰਚਿਆ ਸੀ ਪਰ ਅੱਗੇ ਪੁਲਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਦਬੋਚ ਲਿਆ।
ਝਾਰਖੰਡ ਦੇ ਸਮੱਗਲਰ ਇਸ ਤੋਂ ਪਹਿਲਾਂ ਵੀ ਵੱਡੀਆਂ ਖੇਪਾਂ ਸਮੇਤ ਫੜੇ ਜਾ ਚੁੱਕੇ ਹਨ
ਜਲੰਧਰ ‘ਚ ਨਸ਼ੇ ਦੀ ਸਪਲਾਈ ਕਿਸੇ ਗੁਆਂਢੀ ਸੂਬੇ ਤੋਂ ਨਹੀਂ ਸਗੋਂ ਝਾਰਖੰਡ ਤੋਂ ਆ ਰਹੀ ਹੈ। ਕੁਝ ਮਹੀਨਿਆਂ ਵਿਚ ਹੀ ਅਫੀਮ ਦੀ ਤਸਕਰੀ ਦਾ ਪੰਜਵਾਂ ਵੱਡਾ ਮਾਮਲਾ ਫੜਿਆ ਗਿਆ ਹੈ। ਜਿਸ ਵਿੱਚ ਝਾਰਖੰਡ ਤੋਂ ਸਪਲਾਈ ਆਈ ਹੈ। ਤਿੰਨ ਮਹੀਨੇ ਪਹਿਲਾਂ ਪੁਲੀਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਸੀ। ਇਨ੍ਹਾਂ ਦੇ ਕਬਜ਼ੇ ‘ਚੋਂ ਕਰੀਬ ਪੰਜ ਕਿਲੋ ਅਫੀਮ ਬਰਾਮਦ ਹੋਈ।