Punjab
ORBIT ਬੱਸਾਂ ਵਾਲੇ ਕਰਦੇ ਨੇ ਸ਼ਰ੍ਹੇਆਮ ਧੱਕਾ
ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਦੀ ਦਾਸਤਾਨ ,300 ਰੁਪਏ ਦਿਹਾੜੀ ਲੈਣ ਵਾਲੇ ਡਰਾਈਵਰ ਦਾ ਕੱਟਿਆ 3000 ਦਾ ਚਲਾਨ

ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਦੀ ਦਾਸਤਾਨ
300 ਰੁਪਏ ਦਿਹਾੜੀ ਲੈਣ ਵਾਲੇ ਡਰਾਈਵਰ ਦਾ ਕੱਟਿਆ 3000 ਦਾ ਚਲਾਨ
ORBIT ਬੱਸਾਂ ਵਾਲੇ ਕਰਦੇ ਨੇ ਸ਼ਰ੍ਹੇਆਮ ਧੱਕਾ
ਪਹਿਲਾਂ 650 ਬੱਸਾਂ ਆਉਂਦੀਆਂ ਸੀ ਤੇ ਹੁਣ ਸਿਰਫ 250
ਮੋਹਾਲੀ,10 ਸਤੰਬਰ:(ਬਲਜੀਤ ਮਰਵਾਹਾ), ਬਾਬਾ ਬੰਦਾ ਸਿੰਘ ਬਹਾਦਰ ਆਈ ਐੱਸ ਬੀ ਟੀ ਜ਼ਿਲ੍ਹਾ ਐੱਸ ਏ ਐੱਸ ਨਗਰ ਮੋਹਾਲੀ ਚਰਚਾ ਵਿੱਚ ਹੈ। ਜਿਸਦੀ ਵਜ੍ਹਾ ਹੈ ਇਸ ਦਾ ਨਿੱਜੀ ਬੱਸਾਂ ਦਾ ਅੱਡਾ ਬਣ ਜਾਣਾ,ਇਹ ਅਸੀਂ ਨਹੀਂ ਖੁਦ ਸਰਕਾਰੀ ਡਰਾਈਵਰ ਕਹਿ ਰਹੇ ਹਨ। ਇਹਨਾਂ ਦਾ ਕਹਿਣਾ ਹੈ ਕਿ ਖਾਸਕਰ ਓਰਬਿਟ ਬੱਸਾਂ ਵਾਲੇ ਜਿੰਨੀਆਂ ਮਰਜੀ ਸਵਾਰੀਆਂ ਭਰ ਲੈਣ ਉਹਨਾਂ ਨੂੰ ਕੋਈ ਨਹੀਂ ਰੋਕਦਾ , ਪਰ ਜਦੋਂ ਸਰਕਾਰੀ ਬੱਸਾਂ ਵਿੱਚ ਪੁਲਿਸ ਤੇ ਹੋਰ ਸਰਕਾਰੀ ਮੁਲਾਜ਼ਮ , ਵਿਦਿਆਰਥੀ ਜਬਰੀ ਬੈਠ ਜਾਂਦੇ ਹਨ ਤਾ ਪ੍ਰਸ਼ਾਸ਼ਨ ਉਹਨਾਂ ਦੇ ਚਲਾਨ ਕਰ ਦਿੰਦਾ ਹੈ। 300 ਰੁਪਏ ਦਿਹਾੜੀ ਲੈਣ ਵਾਲੇ ਠੇਕੇ ਤੇ ਰੱਖੇ ਡਰਾਈਵਰ ਦਾ 3 ਹਜ਼ਾਰ ਰੁਪਏ ਦਾ ਚਲਾਨ ਕਿੱਥੋਂ ਜਾਇਜ ਹੈ। ਨਿੱਜੀ ਬੱਸਾਂ ਵਾਲਿਆਂ ਨੂੰ ਕੋਈ ਨਹੀਂ ਰੋਕਦਾ,ਨਿੱਜੀ ਏ.ਸੀ. ਬੱਸਾਂ ਵਾਲੇ ਇਸੇ ਤਰਾਂ ਕਰਦੇ ਹਨ।
ਮੋਹਾਲੀ ਦੇ ਇਸ ਆਈ ਐੱਸ ਬੀ ਟੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਦੌਰ ਵਿੱਚ 250 ਬੱਸਾਂ ਆ ਰਹੀਆਂ ਹਨ। ਜਿੰਨ੍ਹਾਂ ਦੀ ਪਹਿਲਾਂ ਗਿਣਤੀ 650 ਸੀ,ਇਹਨਾਂ ਬੱਸਾਂ ਤੋਂ 70 ਰੁਪਏ ਪ੍ਰਤੀ ਬੱਸ ਐਂਟਰੀ ਫੀਸ ਲਈ ਜਾਂਦੀ ਹੈ।
ਅਕਾਲੀ ਭਾਜਪਾ ਵੇਲੇ ਸੁਖਬੀਰ ਬਾਦਲ ਦਾ ਡ੍ਰੀਮ ਪ੍ਰੋਜੈਕਟ ਰਿਹਾ ਇਹ ਬੱਸ ਅੱਡਾ ਪੰਜਾਬ ਦੀ ਸ਼ਾਨ ਤਾਂ ਨਹੀਂ ਬਣ ਸਕਿਆ ਤੇ ਉੱਤੋਂ ਸਮੇਂ ਦੀਆ ਸਰਕਾਰਾਂ ਨੇ ਵੀ ਇਸ ਦੀ ਬੇਕਦਰੀ ਕਰਵਾਉਣ ਵਿੱਚ ਵੀ ਕਸਰ ਨਹੀਂ ਛੱਡੀ ਹੈ।
Continue Reading