National
ਆਨਲਾਈਨ ਮੰਗਵਾਇਆ ਆਈਫੋਨ, ਪੈਸੇ ਨਾ ਮਿਲਣ ਕਾਰਨ ਡਿਲੀਵਰੀ ਬੁਆਏ ਦਾ ਕੀਤਾ ਕਤਲ
ਗੈਜੇਟ ਬਣਾਉਣ ਵਾਲੀ ਕੰਪਨੀ ਐਪਲ ਵੱਲੋਂ ਬਣਾਏ ਆਈਫੋਨ ਦਾ ਨੌਜਵਾਨਾਂ ‘ਚ ਕਿੰਨਾ ਕ੍ਰੇਜ਼ ਹੈ ਕਿ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕਰਨਾਟਕ ‘ਚ ਇਕ ਨੌਜਵਾਨ ਨੇ ਆਈਫੋਨ ਲਈ ਡਿਲੀਵਰੀ ਬੁਆਏ ਦੀ ਨਾ ਸਿਰਫ ਹੱਤਿਆ ਕਰ ਦਿੱਤੀ, ਸਗੋਂ ਉਸ ਦੀ ਲਾਸ਼ ਨੂੰ ਰੇਲਵੇ ਸਟੇਸ਼ਨ ‘ਤੇ ਸਾੜ ਕੇ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਇਸ ਪੂਰੀ ਯੋਜਨਾਬੰਦੀ ਦੇ ਬਾਵਜੂਦ ਉਸ ਦੀ ਸਾਜ਼ਿਸ਼ ਨਾਕਾਮ ਹੋ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਘਟਨਾ ਕਰਨਾਟਕ ਦੇ ਹਸਨ ਜ਼ਿਲ੍ਹੇ ਦੇ ਅਰਸੀਕੇਰੇ ਸ਼ਹਿਰ ਦੀ ਹੈ। ਦੋਸ਼ੀ ਦੀ ਉਮਰ ਮਹਿਜ਼ 20 ਸਾਲ ਹੈ ਅਤੇ ਜਿਸ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ, ਉਸ ਦੀ ਉਮਰ 23 ਸਾਲ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਰਨਾਟਕ ਪੁਲਿਸ ਨੂੰ 11 ਫਰਵਰੀ ਨੂੰ ਅਰਸੀਕੇਰੇ ਕਸਬੇ ਦੇ ਅੰਕਾਕੋਪਲ ਰੇਲਵੇ ਸਟੇਸ਼ਨ ਨੇੜੇ ਇੱਕ ਸੜੀ ਹੋਈ ਲਾਸ਼ ਮਿਲੀ ਸੀ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਜਾਂਚ ਲਈ ਟੀਮ ਦਾ ਗਠਨ ਕੀਤਾ। ਜਿਸ ਵਿੱਚ ਪੁਲਿਸ ਨੇ ਖੁਲਾਸਾ ਕੀਤਾ ਕਿ ਅਰਸੀਕੇਰੇ ਕਸਬੇ ਦੇ ਲਕਸ਼ਮੀਪੁਰਾ ਲੇਆਉਟ ਦੇ ਰਹਿਣ ਵਾਲੇ ਹੇਮੰਤ ਦੱਤਾ (20) ਨੇ ਇੱਕ ਸੈਕਿੰਡ ਹੈਂਡ ਆਈਫੋਨ ਆਨਲਾਈਨ ਬੁੱਕ ਕੀਤਾ ਸੀ ਅਤੇ ਈ-ਕਾਰਟ ਦੇ ਡਿਲੀਵਰੀ ਬੁਆਏ ਹੇਮੰਤ ਨਾਇਕ ਨੂੰ ਬੁਕਿੰਗ ਦੀ ਡਿਲੀਵਰੀ ਦਾ ਕੰਮ ਸੌਂਪਿਆ ਗਿਆ ਸੀ। ਜਿਵੇਂ ਹੀ ਡਿਲੀਵਰੀ ਬੁਆਏ ਹੇਮੰਤ ਨਾਇਕ ਆਈਫੋਨ ਲੈ ਕੇ ਲਕਸ਼ਮੀਪੁਰਾ ਇਲਾਕੇ ‘ਚ ਗ੍ਰਾਹਕ ਹੇਮੰਤ ਦੱਤਾ ਦੇ ਘਰ ਪਹੁੰਚਿਆ ਤਾਂ ਉਸ ਨੇ ਕੈਸ਼ ਆਨ ਡਿਲੀਵਰੀ ਤਹਿਤ ਫੋਨ ਲਈ 46,000 ਰੁਪਏ ਦੇਣ ਲਈ ਕਿਹਾ।ਮੰਗਵਾਇਆ, ਪੈਸੇ ਨਾ ਮਿਲਣ ਕਾਰਨ ਡਿਲੀਵਰੀ ਬੁਆਏ ਦਾ ਕਤਲ, ਤਿੰਨ ਦਿਨ ਤੱਕ ਘਰ ‘ਚ ਰੱਖੀ ਲਾਸ਼