National
ਉੜੀਸਾ ਰੇਲ ਹਾਦਸਾ- ਅਜੇ ਤੱਕ ਨਹੀਂ ਹੋਈ 100 ਲਾਸ਼ਾਂ ਦੀ ਪਹਿਚਾਣ: ਭੁਵਨੇਸ਼ਵਰ ਜਾ ਸਕਦੀ ਹੈ ਮਮਤਾ, ਸੀਬੀਆਈ ਜਾਂਚ ਸ਼ੁਰੂ
ਸੀਬੀਆਈ ਨੇ ਉੜੀਸਾ ਰੇਲ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਦੀ ਟੀਮ ਨੇ ਸੋਮਵਾਰ ਸ਼ਾਮ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ। ਦੂਜੇ ਪਾਸੇ ਹਾਦਸੇ 'ਚ ਮਰਨ ਵਾਲੇ 278 ਲੋਕਾਂ 'ਚੋਂ 101 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਡੀਆਰਐਮ ਭੁਵਨੇਸ਼ਵਰ ਰਿੰਕੇਸ਼ ਰਾਏ ਨੇ ਮੰਗਲਵਾਰ ਨੂੰ ਦੱਸਿਆ ਕਿ 1100 ਜ਼ਖਮੀਆਂ 'ਚੋਂ 900 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ਦੇ ਵੱਖ-ਵੱਖ ਹਸਪਤਾਲਾਂ 'ਚ 200 ਦੇ ਕਰੀਬ ਲੋਕ ਇਲਾਜ ਅਧੀਨ ਹਨ। ਰੇਲਵੇ ਨੇ ਓਡੀਸ਼ਾ ਸਰਕਾਰ ਦੇ ਸਹਿਯੋਗ ਨਾਲ ਹਾਦਸੇ ਵਿੱਚ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਦੀ ਮਦਦ ਲਈ ਔਨਲਾਈਨ ਲਿੰਕ rcodisha.nic.in, www.bmc.gov.in ਜਾਰੀ ਕੀਤੇ ਹਨ। ਇਨ੍ਹਾਂ 'ਚ ਮ੍ਰਿਤਕਾਂ ਦੀਆਂ ਤਸਵੀਰਾਂ ਅਤੇ ਸਾਰੇ ਹਸਪਤਾਲਾਂ 'ਚ ਦਾਖਲ ਯਾਤਰੀਆਂ ਦੀ ਸੂਚੀ ਦਿੱਤੀ ਗਈ ਹੈ। BMC ਵੱਲੋਂ ਜਾਰੀ ਹੈਲਪਲਾਈਨ ਨੰਬਰ 1929 'ਤੇ ਹੁਣ ਤੱਕ 200 ਤੋਂ ਵੱਧ ਕਾਲਾਂ ਆ ਚੁੱਕੀਆਂ ਹਨ। ਲਾਸ਼ਾਂ ਦੀ ਸ਼ਨਾਖਤ ਕਰਕੇ ਵਾਰਸਾਂ ਨੂੰ ਸੌਂਪ ਦਿੱਤੀ ਜਾ ਰਹੀ ਹੈ।
Continue Reading