Connect with us

Punjab

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਦੇ ਬਾਹਰ ਨੌਜਵਾਨਾਂ ਨੇ ਕਿਰਤ ਦਾਨ ਕਰਕੇ ਗਰਿੱਲਾਂ ਨੂੰ ਪੇਂਟ ਕੀਤਾ

Published

on

ਰਾਜਪੁਰਾ: ਸ਼ੀਤਲ ਕਲੋਨੀ ਰਾਜਪੁਰਾ ਦੇ ਜਾਗਰੂਕ ਨੌਜਵਾਨਾਂ ਨੇ ਕਿਰਤ ਦਾਨ ਕਰਦੇ ਹੋਏ ਸਵੈ ਇੱਛਾ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਰਾਜਪੁਰਾ ਦੇ ਬਾਹਰ ਲੱਗੀਆਂ ਗਰਿੱਲਾਂ ਨੂੰ ਪੇਂਟ ਕਰਕੇ ਸੋਹਣੀ ਦਿੱਖ ਦੇਣ ਲਈ ਆਪਣਾ ਯੋਗਦਾਨ ਪਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਪ੍ਰੀਤ ਸਿੰਘ ਸੰਧੂ ਜੋ ਕਿ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਹਨ ਨੇ ਦੱਸਿਆ ਕਿ ਸੜਕ ਦੇ ਨਾਲ ਇਹ ਗਰਿੱਲਾਂ ਦਾ ਪੇਂਟ ਉਤਰ ਗਿਆ ਸੀ ਅਤੇ ਦਿੱਖ ਵਧੀਆ ਨਹੀਂ ਸੀ ਲੱਗ ਰਹੀ। ਸਕੂਲ ਦੇ ਆਸ-ਪਾਸ ਦੇ ਵਸਨੀਕ ਸਾਥੀ ਨੌਜਵਾਨਾਂ ਭੁਪਿੰਦਰ ਸਿੰਘ ਭਿੰਦੀ, ਨੀਰਜ ਕੁਮਾਰ ਟਿੰਕਾ, ਸੌਰਵ ਮੋਦੀ, ਭੁਪਿੰਦਰ ਸਿੰਘ ਚੋਪੜਾ, ਟਿੰਕੂ ਬਾਂਸਲ, ਦੀਪਕ ਕੁਮਾਰ, ਸਹਿਜ ਨੇ ਮਿਲ ਕੇ ਇਹਨਾਂ ਗਰਿੱਲਾਂ ਨੂੰ ਸਵੈ ਇੱਛਾ ਨਾਲ ਕਿਰਤ ਦਾਨ ਕਰਦਿਆਂ ਪੇਂਟ ਕੀਤਾ ਹੈ।

ਇਸ ਮੌਕੇ ਸੀਨੀਅਰ ਸਿਟੀਜ਼ਨ ਹਰਜੀਤ ਸਿੰਘ ਕੋਹਲੀ, ਕੁੰਦਨ ਲਾਲ ਭੰਡਾਰੀ ਅਤੇ ਆਉਂਦੇ ਜਾਂਦੇ ਰਾਹੀਆਂ ਨੇ ਨੌਜਵਾਨਾਂ ਦੁਆਰਾ ਕੀਤੇ ਇਸ ਕਾਰਜ ਦੀ ਸਰਾਹਨਾ ਕੀਤੀ।