Governance
ਖ਼ਾਕੀ ਵਾਲਿਆਂ ਨੇ ਮੁੱਖ ਮੰਤਰੀ ਦੇ ਸ਼ਹਿਰ ‘ਚ ਬੇਰੁਜ਼ਗਾਰ ਅਧਿਆਪਕਾਂ ‘ਤੇ ਵਰ੍ਹਾਈਆਂ ਡਾਂਗਾਂ

8 ਮਾਰਚ, ਪਟਿਆਲਾ: ਮੁੱਖ ਮੰਤਰੀ ਦੇ ਆਪਣੇ ਸ਼ਹਿਰ ‘ਚ ਖਾਕੀ ਵਾਲਿਆ ਨੇ ਆਪਣੀ ਲਾਠੀਆਂ ਤੇ ਆਪਣੀ ਤਾਕਤ ਦਾ ਖੁਲ੍ਹ ਕੇ ਬੇਰੁਜ਼ਗਾਰ ਅਧਿਆਪਕਾਂ ‘ਤੇ ਇਸਤੇਮਾਲ ਕੀਤਾ। ਦੱਸ ਦਈਏ ਕਿ ਆਪਣੀਆਂ ਮੰਗਾਂ ਲੈ ਕੇ ਮੋਤੀ ਮਹਿਲ ਦਾ ਘਿਰਾਓ ਕਰ ਰਹੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ’ਤੇ ਪੁਲਿਸ ਨੇ ਜੰਮ ਕੇ ਤਸ਼ੱਦਦ ਢਾਹਿਆ।

ਇਸ ਦੌਰਾਨ ਮੁਜ਼ਾਹਰਾਕਾਰੀਆਂ ਦੀਆਂ ਦਸਤਾਰਾਂ ਵੀ ਉਤਰੀਆਂ ਗਈਆਂ ਤੇ ਲਾਠੀਚਾਰਜ ਤੋਂ ਬਾਅਦ ਵਿਚ ਕਈ ਅਧਿਆਪਕਾਂ ਨੂੰ ਪੁਲਸ ਨੇ ਹਿਰਾਸਤ ਵਿਚ ਵੀ ਲੈ ਲਿਆ।

ਕੈਪਟਨ ਸਰਕਾਰ ਦੇ ਖਾਕੀ ਵਾਲੇ ਮੁਲਾਜ਼ਮਾਂ ਨੇ ਪੰਜਾਬ ਦੀਆਂ ਹੱਕ ਮੰਗਦੀਆਂ ਧੀਆਂ ‘ਤੇ ਵੀ ਲਾਠੀਚਾਰਜ ਕੀਤਾ ਗਿਆ ਜਿੱਥੇ ਕਿ ਪੰਜਾਬ ਸਰਕਾਰ ਇੱਕ ਪਾਸੇ ਇਸਤਰੀ ਦਿਵਸ ਮਨਾ ਰਹੀ ਦੂਜੇ ਪਾਸੇ ਇਹਨਾਂ ‘ਤੇ ਤਸ਼ੱਦਦ ਢਾਹ ਰਹੀ ਹੈ।
ਇਹਨਾਂ ਪ੍ਰਦਰਸ਼ਨਕਾਰੀਆਂ ਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਕਾਫ਼ੀ ਸੱਟਾਂ ਲੱਗੀਆਂ ਇੱਕ ਦੀ ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ।