Corona Virus
ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਬੇਟੀ ਨੇ ਕੋਰੋਨਾ ਤੋਂ ਜੰਗ ਜਿੱਤੀ
ਜਲੰਧਰ, 21 ਅਪ੍ਰੈਲ (ਪਰਮਜੀਤ ਰਕੰਗਪੁਰੀਆ): ਭਾਈ ਨਿਰਮਲ ਸਿੰਘ ਜੀ ਦੀ 30 ਸਾਲਾਂ ਬੇਟੀ ਜਸਕਿਰਤ ਨੇ ਕੋਰੋਨਾ ਦੀ ਜੰਗ ਜਿੱਤ ਲਈ ਹੈ।ਜਸਕਿਰਤ ਲੋਹੀਆਂ ਦੀ ਰਹਿਣ ਵਾਲੀ ਹੈ ਜਿਸਦੀ ਇਲਾਜ ਤੋਂ ਬਾਅਦ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਡਾਕਟਰ ਕਸ਼ਮੀਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 17 ਦਿਨਾਂ ‘ਚ ਠੀਕ ਹੋ ਕੇ ਜਸਕੀਰਤ ਆਪਣੇ ਘਰ ਲੋਹੀਆ ਵਾਪਸ ਚਲੀ ਗਈ ਹੈ ਤੇ ਉੱਥੇ ਹੀ ਜਸਕੀਰਤ ਨੇ ਕਿਹਾ ਕਿ ਮੇਰੇ ਪਾਪਾ ਵੀ ਇਸ ਹਸਪਤਾਲ ਵਿੱਚ ਹੁੰਦੇ ਤਾਂ ਉਹ ਵੀ ਠੀਕ ਹੋ ਜਾਂਦੇ। ਉਹਨਾਂ ਨੇ ਡਾਕਟਰਾਂ ਦੇ ਨਾਲ ਹਸਪਤਾਲ ‘ਚ ਕੰਮ ਕਰ ਰਹੇ ਲੋਕਾਂ ਦਾ ਧੰਨਵਾਦ ਕੀਤਾ।