National
ਪਾਕਿਸਤਾਨ CM ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤਾ 1 ਕਰੋੜ ਦਾ ਚੈਕ

ARSHAD NADEEM : ਪੈਰਿਸ ਓਲੰਪਿਕ ‘ਚ ਸੋਨ ਤਗਮਾ ਜਿੱਤਣ ਤੋਂ ਬਾਅਦ ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ| ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੈਰਿਸ ਓਲੰਪਿਕ ਦੇ ਸੋਨ ਤਗਮਾ ਜੇਤੂ ਜੈਵਲਿਨ ਥਰੋਅਰ ਅਰਸ਼ਦ ਨਦੀਮ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ।
ਓਲੰਪਿਕ ਨੇਜ਼ਾ ਸੁਟਾਵਾ ਚੈਂਪੀਅਨ ਅਰਸ਼ਦ ਨਦੀਮ ਨੂੰ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਖੇਡਾਂ ਵਿੱਚ ਇਤਿਹਾਸਕ ਸੋਨ ਤਗ਼ਮਾ ਜਿੱਤਣ ਲਈ ਪੰਜਾਬ ਸਰਕਾਰ ਨੇ ਅੱਜ ਇੱਕ ਕਰੋੜ ਰੁਪਏ ਦਾ ਚੈੱਕ ਅਤੇ 92.97 ਨੰਬਰ ਪਲੇਟ ਵਾਲੀ ਨਵੀਂ ਕਾਰ ਇਨਾਮ ਵਿੱਚ ਦਿੱਤੀ।
ਪਾਕਿਸਤਾਨ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਜਦੋਂ ਨਦੀਮ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਮੀਆਂ ਚੰਨੂ ਸਥਿਤ ਉਨ੍ਹਾਂ ਦੇ ਪਿੰਡ ਗਏ ਤਾਂ ਉਸ ਨੇ ਨਦੀਮ ਨੂੰ ਨਕਦ ਪੁਰਸਕਾਰ ਅਤੇ ਕਾਰ ਦੀਆਂ ਚਾਬੀਆਂ ਸੌਂਪ ਦਿੱਤੀਆਂ ।
- ਇੱਕ ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ
- ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕੀ ਕਿਹਾ…
ਉਨ੍ਹਾਂ ਨੇ ਕਿਹਾ, “ਅਰਸ਼ਦ ਹਰ ਉਸ ਚੀਜ਼ ਦਾ ਹੱਕਦਾਰ ਹੈ ਜੋ ਉਸ ਨੂੰ ਮਿਲ ਰਿਹਾ ਹੈ ਕਿਉਂਕਿ ਉਹ ਦੇਸ਼ ਲਈ ਬਹੁਤ ਖੁਸ਼ੀ ਅਤੇ ਮਾਣ ਲਿਆਇਆ ਹੈ।” ਮੁੱਖ ਮੰਤਰੀ ਨੇ ਨਦੀਮ ਨੂੰ ਜਦੋਂ 92.97 ਨੰਬਰ ਪਲੇਟ ਵਾਲੀ ਨਵੀਂ ਕਾਰ ਦੀਆਂ ਚਾਬੀਆਂ ਸੌਂਪੀਆਂ ਤਾਂ ਉੱਥੇ ਉਸ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਨਦੀਮ ਨੇ 92.97 ਮੀਟਰ ਦੇ ਓਲੰਪਿਕ ਰਿਕਾਰਡ ਨਾਲ ਪੈਰਿਸ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ ਟਰੈਕ ਐਂਡ ਫੀਲਡ ਵਿੱਚ ਇਹ ਮੁਕਾਮ ਹਾਸਲ ਕਰਨਾ ਵਾਲਾ ਪਹਿਲਾ ਪਾਕਿਸਤਾਨੀ ਅਥਲੀਟ ਬਣ ਗਿਆ ਹੈ |
ਪੈਰਿਸ ਓਲੰਪਿਕ
ਚੈਂਪੀਅਨ ਨੀਰਜ ਚੋਪੜਾ ਨੇਜਾ ਸੁੱਟਣ ਵਿੱਚ ਦੂਸਰੇ ਸਥਾਨ ‘ਤੇ ਰਹੇ । ਉਨ੍ਹਾਂ ਨੇ ਸੀਜ਼ਨ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ 89.15 ਮੀਟਰ ਨੇਜਾ ਸੁੱਟ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਅਰਸ਼ਦ ਨਦੀਮ ਪਹਿਲੇ ਸਥਾਨ ਤੇ ਰਹੇ ।