National
ਪਾਕਿਸਤਾਨ ਰੇਂਜਰਾਂ ਨੇ ਜੰਮੂ ਬਾਰਡਰ ‘ਤੇ ਕੀਤੀ ਬੇਲੋੜੀ ਗੋਲੀਬਾਰੀ

9 ਨਵੰਬਰ 2023: ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਦੇ ਰਾਮਗੜ੍ਹ ਸੈਕਟਰ ‘ਚ ਬੁੱਧਵਾਰ ਦੇਰ ਰਾਤ ਨੂੰ ਅੰਤਰਰਾਸ਼ਟਰੀ ਸਰਹੱਦ (ਆਈਬੀ) ਨੇੜੇ ਪਾਕਿਸਤਾਨੀ ਰੇਂਜਰਾਂ ਦੀ ਬਿਨਾਂ ਭੜਕਾਹਟ ਦੇ ਗੋਲੀਬਾਰੀ ‘ਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੀ । ਅਧਿਕਾਰੀ ਮੁਤਾਬਕ ਸਾਂਬਾ ਵਿੱਚ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਪਿਛਲੇ 24 ਦਿਨਾਂ ਵਿੱਚ ਜੰਮੂ ਵਿੱਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਜੰਗਬੰਦੀ ਦੀ ਉਲੰਘਣਾ ਦੀ ਤੀਜੀ ਘਟਨਾ ਹੈ।