Connect with us

Punjab

ਪੰਜਾਬ ਦੇ ਸਰਹੱਦੀ ਪਿੰਡ ‘ਚ ਮਿਲਿਆ ਪਾਕਿਸਤਾਨੀ ਝੰਡਾ

Published

on

ਤਰਨਤਾਰਨ 29ਅਗਸਤ 2023 :  ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸ਼ਾਹਬਾਜ਼ਪੁਰ ‘ਚ 1 ਪਾਕਿਸਤਾਨੀ ਝੰਡਾ ਬਰਾਮਦ ਹੋਇਆ ਹੈ ਇਸ ਤੋਂ ਬਾਅਦ ਪੁਲਿਸ, ਵੱਖ-ਵੱਖ ਖੁਫੀਆ ਏਜੰਸੀਆਂ ਵੱਲੋਂ ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਸੋਮਵਾਰ ਸਵੇਰੇ ਪਿੰਡ ਸ਼ਾਹਬਾਜ਼ਪੁਰ ਵਿੱਚ ਇੱਕ ਰਿਜ਼ੋਰਟ ਦੇ ਕੋਲ ਇੱਕ ਪਾਕਿਸਤਾਨੀ ਝੰਡਾ ਜ਼ਮੀਨ ‘ਤੇ ਡਿੱਗਿਆ ਮਿਲਿਆ।

ਇਸ ਦੇ ਨਾਲ ਕਈ ਰੰਗਾਂ ਦੇ ਗੁਬਾਰੇ ਜੁੜੇ ਹੋਏ ਸਨ। ਆਸ-ਪਾਸ ਦੇ ਲੋਕਾਂ ਨੇ ਇਸ ਸਬੰਧੀ ਥਾਣਾ ਸਦਰ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਝੰਡੇ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਾਮਦ ਹੋਏ ਝੰਡੇ ‘ਤੇ ਅੰਗਰੇਜ਼ੀ ਭਾਸ਼ਾ ‘ਚ ਪੀ.ਟੀ.ਆਈ. ਲਿਖਿਆ ਹੈ, ਜੋ ਪਾਕਿਸਤਾਨੀ ਨੇਤਾ ਇਮਰਾਨ ਖਾਨ ਦੀ (ਪਾਕਿਸਤਾਨ ਤਹਿਰੀਕ ਇਨਸਾਫ) ਪਾਰਟੀ ਦਾ ਦੱਸਿਆ ਜਾ ਰਿਹਾ ਹੈ। ਇਸ ਝੰਡੇ ਦੇ ਦੋਵੇਂ ਪਾਸੇ ਕਰੀਬ 2 ਦਰਜਨ ਗੈਸ ਦੇ ਗੁਬਾਰੇ ਲੱਗੇ ਹੋਏ ਸਨ।