India
ਪੰਚਕੂਲਾ, ਪਹਿਲਾ ਕੇਸ ਕੋਰੋਨਾ ਪਾਜ਼ਿਟਿਵ

21 ਮਾਰਚ : ਪੰਚਕੂਲਾ ਦੇ ਸੈਕਟਰ 1 ਸਥਿਤ ਪਿੰਡ ਖੜਗ ਮੰਗੋਲੀ ਦੀ 40 ਸਾਲਾਂ ਔਰਤ ਕੋਰੋਨਾ ਵਾਇਰਸ ਗ੍ਰਸਤ ਪਾਈ ਗਈ। ਦੱਸਿਆ ਜਾਂਦਾ ਹੈ ਕਿ ਇਹ ਔਰਤ ਚੰਡੀਗੜ੍ਹ ਦੀ ਇੰਗਲੈਂਡ ਤੋਂ ਪਰਤੀ ਮੁਟਿਆਰ ਦੇ ਸੰਪਰਕ ਵਿੱਚ ਆਈ ਸੀ। ਇਸ ਔਰਤ ਨੇ ਚੰਡੀਗੜ੍ਹ ਦੇ ਸੈਕਟਰ 21 ਦੀ 23 ਸਾਲ ਕੋਰੋਨਾ ਗ੍ਰਸਤ ਮੁਟਿਆਰ ਦੀ ਮਸਾਜ ਕੀਤੀ ਸੀ। ਇਸ ਔਰਤ ਨੂੰ ਪੰਚਕੂਲਾ ਦੇ ਸੈਕਟਰ 6 ਦੇ ਨਾਗਰਿਕ ਹਸਪਤਾਲ ਵਿੱਚ ਆਇਸੋਲੇਸ਼ਨ ਵਾਰਡ ਵਿੱਚ ਭਰਤੀ ਕਰਵਾਇਆ ਗਿਆ।

ਇਸ ਮਰੀਜ਼ ਨੂੰ ਆਇਸੋਲੇਸ਼ਨ ਵਾਰਡ ਵਿੱਚ ਚਾਰ ਨੂੰ ਸ਼ੱਕ ਦੇ ਆਧਾਰ ਤੇ ਭਰਤੀ ਕੀਤਾ ਗਿਆ ਸੀ। ਜਿਸਤੋ ਇਹ ਪਤਾ ਚੱਲ ਸਕਿਆ ਹੈ ਕਿ ਇਸ ਔਰਤ ਨੂੰ ਕੋਰੋਨਾ ਵਾਇਰਸ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ।