Punjab
ਗੁਰਦਾਸਪੁਰ ਜਿਲੇ ਦੀ ਪਨਿਆੜ ਸ਼ੁਗਰ ਮਿਲ ਵਿੱਖੇ 403 ਕਰੋੜ ਦੀ ਲਾਗਤ ਨਾਲ ਹੋਵੇਗੀ ਆਪਗ੍ਰੇਡ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਰੂਚੱਕ ਨੇ ਭੂਮੀ ਪੂਜਣ ਕਰਕੇ ਕੀਤੀ ਸੁਰੂਵਾਤ
ਪੰਜਾਬ ਸਰਕਾਰ ਵਲੋਂ ਜਿਲਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਗੁਰਦਾਸਪੁਰ ਜਿਲੇ ਵਿੱਚ ਪੈਦੀ ਸ਼ੁਗਰ ਮਿੱਲ ਪਨਿਆੜ ਵਿਖੇ 403 ਕਰੋੜ ਰੁਪਏ ਦੀ ਲਾਗਤ ਨਾਲ ਅਪ ਗਰੇਡ ਹੋ ਰਹੀ ਸਹਿਕਾਰੀ ਸ਼ੂਗਰ ਮਿਲ ਪਨੀਆੜ ਦਾ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਭੂਮੀ ਪੂਜਣ ਕੀਤਾ ਗਿਆ।ਇਸ ਮੌਕੇ ਪੰਜਾਬ ਚ 21-22 ਦਿਨਾਂ ਚ 19 ਕੱਤਲ ਹੋਣ ਸਬੰਧੀ ਵਿਰੋਧੀਆਂ ਵਲੋਂ ਸਵਾਲ ਖੜੇ ਕਰਨ ਸਬੰਧੀ ਸਵਾਲ ਪੁੱਛਿਆ ਤਾਂ ਕਿਹਾ ਕਿ ਇਹ ਕਤਲਾਂ ਦਾ ਕੰਟੇੰਟ ਵੱਖਰਾ ਹੈ। ਉਥੇ ਹੀ ਸੁਨੀਲ ਜਾਖੜ ਦੇ ਦਲਿਤ ਵਿਰੋਧੀ ਬਿਆਨ ਦੀ ਨਿੰਦਾ ਕੀਤੀ
ਇਸ ਮੌਕੇ ਕੈਬਿਨੇਟ ਮੰਤਰੀ ਲਾਲ ਚੰਦ ਨੇ ਦਸਿਆ ਕਿ ਨਵੇਂ ਸੂਗਰ ਪਲਾਂਟ 2000 ਟੀ.ਸੀ.ਡੀ. ਸਮਰੱਥਾ ਨੂੰ 5000 ਟੀ.ਸੀ.ਡੀ. ਤੱਕ ਵਧਾਉਣ ਤੇ ਜਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਨੂੰ ਕਾਫ਼ੀ ਫਾਇਦਾ ਮਿਲੇਗਾ। ਇਸ ਮੌਕੇ ਪੰਜਾਬ ਚ 21-22 ਦਿਨਾਂ ਚ 19 ਕੱਤਲ ਹੋਣ ਸਬੰਧੀ ਵਿਰੋਧੀਆਂ ਵਲੋਂ ਸਵਾਲ ਖੜੇ ਕਰਨ ਸਬੰਧੀ ਸਵਾਲ ਪੁੱਛਿਆ ਤਾਂ ਕਿਹਾ ਕਿ ਇਹ ਕਤਲਾਂ ਦਾ ਕੰਟੇੰਟ ਵੱਖਰਾ ਹੈ। ਕਿਉਂਕਿ ਦੋ ਪਰਿਵਾਰਾਂ ਦਾ ਪਿਛਲੀ ਦਿਨ ਵਿਵਾਦ ਹੋਇਆ ਸੀ ਇਸਨੂੰ ਅਸੀਂ ਕਾਨੂੰਨ ਨਾਲ ਨਹੀਂ ਜੋੜ ਸਕਦੇ ਫ਼ਿਰ ਵੀ ਬਦਕਿਸਮਤੀ ਹੈ ਕਿ ਕੀਮਤੀ ਜਾਨਾਂ ਗਈਆ ਮੇਰੀ ਉਹਨਾਂ ਪਰਿਵਾਰਾਂ ਨਾਲ ਪੂਰੀ ਹਮਦਰਦੀ ਹੈ। ਦਸਿਆ ਕਿ ਪੰਜਾਬ ਚ ਅਸੀਂ ਕਾਨੂੰਨ ਵਿਵਸਥਾ ਨੂੰ ਖਰਾਬ ਨਹੀਂ ਹੋਣ ਦਿਆਂਗੇ।
ਇਸ ਮੌਕੇ ਜਾਖੜ ਵਲੋਂ ਦਲਿਤ ਵਿਰੋਧੀ ਬਿਆਨ ਵਾਰੇ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਲੋਕ ਮਨੁੱਖ ਨੂੰ ਮਨੁੱਖ ਨਹੀਂ ਸਮਝਦੇ ਇਹ ਲੋਕ ਚੰਗੇ ਸਵਧਾਨਿਕ ਅਹੁਦੇ ਤੇ ਰਹੇ ਅਤੇ ਅੱਗੇ ਵੀ ਤਿਆਰੀ ਕਰਦੇ ਹਨ। ਇਸ ਬਿਆਨ ਦੀ ਨਿੰਦਾ ਕਰਦਾ ਹਾਂ।