Uncategorized
ਕੈਨੇਡਾ : ਪਰਮੀਤ ਸਿੰਘ ਬੋਪਾਰਾਏ ਐਨ.ਡੀ.ਪੀ ਦੇ ਮੀਤ ਪ੍ਰਧਾਨ ਨਿਯੁਕਤ

ਟੋਰਾਂਟੋ, 21 ਜੂਨ, 2020 : ਕੈਨੇਡਾ ਦੇ ਇਕ ਹੋਰ ਗੁਰਸਿੱਖ ਆਗੂ ਪਰਮੀਤ ਸਿੰਘ ਬੋਪਾਰਾਏ ਨੂੰ ਅਲਬਰਟਾ ਵਿਚ ਐਨ ਡੀ ਪੀ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਰਮੀਤ ਸਿੰਘ ਬੋਪਾਰਾਏ ਪੰਜਾਬੀਆਂ ਵਿਚ ਹਰਮਨਪਿਆਰੇ ਆਗੁ ਹਨ ਜੋ ਪਹਿਲਾਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਚ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਜਗਮੀਤ ਸਿੰਘ ਤੋਂ ਬਾਅਦ ਉਹ ਦੂਜੇ ਦਸਤਾਰਧਾਰੀ ਗੁਰਸਿੱਖ ਹਨ ਜਿਹਨਾਂ ਨੂੰ ਇੰਨਾਂ ਵੱਡਾ ਸਿਆਸੀ ਮਾਣ ਸਤਿਕਾਰ ਮਿਲਿਆ ਹੈ।