Corona Virus
ਜਲੰਧਰ ‘ਚ ਪਾਸਪੋਰਟ ਦਾ ਕੰਮ ਮੁੜ ਤੋਂ ਸ਼ੁਰੂ

ਜਲੰਧਰ, ਪਰਮਜੀਤ ਰੰਗਪੂਰੀ, 26 ਮਈ : ਦੁਨੀਆਂ ਭਰ ਦੇ ਵਿੱਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ, ਜਿਸ ਕਾਰਨ ਲੋਕ ਲਗਭਗ 2 ਮਹੀਨੇ ਤੋਂ ਘਰ ਅੰਦਰ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਸੀ। ਇਸ ਦੌਰਾਨ ਕਿਸੇ ਤਰ੍ਹਾਂ ਕੋਈ ਵੀ ਕਾਰੋਬਾਰ ਨਹੀਂ ਚਾਲ ਰਿਹਾ। ਪਾਸਪੋਰਟ ਅਪਲਾਈ ਕਰਨ ਦਾ ਕੰਮ ਵੀ 2 ਮਹੀਨਿਆਂ ਤੋਂ ਬੰਦ ਸੀ।
ਦਸ ਦਈਏ ਕਿ ਜਲੰਧਰ ਵਿੱਚ ਅੱਜ ਸਵੇਰੇ ਪਾਸਪੋਰਟ ਸੇਵਾ ਕੇਂਦਰ ‘ਚ ਮੁੜ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਜਿਹਨਾਂ ਲੋਕਾਂ ਨੇ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਲਈ ਅਪਲਾਈ ਕੀਤਾ ਸੀ ਉਹ ਸਾਰੇ ਆਪਣੀ ਵਾਰੀ ਨਾਲ ਪਾਸਪੋਰਟ ਦਫ਼ਤਰ ‘ਚ ਲਾਈਨ ਵਿੱਚ ਲੱਗ ਗਏ ਹਨ। ਇਸ ਵਿੱਚ ਲੋਕ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਹਨਾਂ ਨੂੰ ਸੈਨੇਟਾਈਜ਼ ਵੀ ਕੀਤਾ ਜਾ ਰਿਹਾ।