Connect with us

Corona Virus

ਕੋਵਿਡ -19, ਪਤੰਜਲੀ ਇਲਾਜ ਲਈ ਬਣਾਈ ਗਈ ਦਵਾਈ ਦਾ ਵੇਰਵਾ ਮੁਹੱਈਆ ਕਰਾਉਣ – ਆਯੂਸ਼ ਮੰਤਰਾਲੇ

Published

on

ਚੰਡੀਗੜ੍ਹ, 23 ਜੂਨ : ਕੋਰੋਨਾ ਮਹਾਮਾਰੀ ਨੇ ਜਿੱਥੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚਾਈ ਹੋਈ ਹੈ ਉੱਥੇ ਹੀ ਇਸ ਮਹਾਂਮਾਰੀ ਦੇ ਕਾਰਨ ਕਿੰਨੇ ਹੀ ਲੋਕ ਆਪਣੀਆਂ ਤੋਂ ਸਦਾ ਲਈ ਵਿਛੋੜਾ ਪਾ ਚੁੱਕੇ ਹਨ। ਇਸ ਲਈ 2020 ਨੂੰ ਲੋਕ ਮਨਹੂਸ ਆਖ ਰਹੇ ਹਨ। ਇਸ ਮਹਾਂਮਾਰੀ ਤੋ ਬਚਣ ਲਈ ਜਿੱਥੇ ਹਰ ਕੋਈ ਦਵਾਈ ਬਣਾਉਣ ਵਿੱਚ ਲੱਗਾ ਹੋਇਆ ਹੈ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ।

ਦਸ ਦਈਏ ਕਿ ਅੱਜ ਯੋਗ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਇਹ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਇਸਦੀ ਦਵਾਈ ਤਿਆਰ ਕਰ ਲਈ ਹੈ। ਇਕ ਪ੍ਰੈਸ ਕਾਨਫਰੰਸ ਵਿੱਚ ਰਾਮਦੇਵ ਨੇ ਕਿਹਾ ਕਿ ਦੁਨੀਆਂ ਇਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਕੋਰੋਨਾ ਵਾਇਰਸ ਦੀ ਕੋਈ ਦਵਾਈ ਮਿਲੇ। ਅੱਜ ਸਾਨੂੰ ਮਾਣ ਹੈ ਕਿ ਅਸੀਂ ਕੋਰੋਨਾ ਵਾਇਰਸ ਦੀ ਪਹਿਲੀ ਆਯੁਰਵੈਦਿਕ ਦਵਾਈ ਤਿਆਰ ਕੀਤੀ ਹੈ। ਇਸ ਆਯੁਰਵੈਦਿਕ ਦਵਾਈ ਦਾ ਨਾਮ ਕੋਰੋਨਿਲ ਹੈ।
ਇੱਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਜਦੋ ਆਯੂਸ਼ ਮੰਤਰਾਲੇ ਨੂੰ ਇਸ ਦਵਾਈ ਬਾਰੇ ਪਤਾ ਲਗਿਆ ਤਾਂ ਉਹਨਾਂ ਨੇ ਕਿਹਾ ਕਿ ਪਤੰਜਲੀ ਆਯੁਰਵੈਦ ਲਿਮਟਿਡ ਦੁਆਰਾ ਕੋਵਿਡ -19 ਇਲਾਜ ਲਈ ਵਿਕਸਤ ਆਯੁਰਵੈਦਿਕ ਦਵਾਈਆਂ ਬਾਰੇ ਜੋ ਨੋਟਿਸ ਮੀਡਿਆ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਦਵਾਈਆਂ ਦੀਆਂ ਕੰਪਨੀ ਦਾ ਵੇਰਵਾ ਮੁਹੱਈਆ ਕਰਵਾਇਆ ਜਾਵੇ। ਇਸ ਮੁੱਦੇ ਦੀ ਸਹੀ ਜਾਂਚ ਹੋਣ ਤੱਕ ਅਜਿਹੇ ਦਾਅਵਿਆਂ ਦੀ ਮਸ਼ਹੂਰੀ / ਪ੍ਰਚਾਰ ਰੋਕਣ ਲਈ ਵੀ ਕਿਹਾ ਹੈ।