Connect with us

Punjab

ਪਾਤੜਾਂ : ਸਕੂਟਰੀ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ, ਨੌਜਵਾਨ ਦੀ ਹੋਈ ਮੌਤ

Published

on

12 ਜਨਵਰੀ 2024: ਲਹਿਰਾ ਗਾਗਾ ਦੇ ਵਿੱਚ ਪਾਤੜਾਂ ਰੋਡ ਦੇ ਉੱਪਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ| ਦੱਸ ਦੇਈਏ ਕਿ ਇਹ ਹਾਦਸਾ ਸਕੂਟਰੀ ਅਤੇ ਕਾਰ ਦੀ ਵਿਚਕਾਰ ਹੋਇਆ ਹੈ, ਟੱਕਰ ਲੱਗਣ ਕਾਰਨ ਇੱਕ ਦੀ ਮੌਤ ਹੋ ਗਈ ਹੀ ਤੇ ਇੱਕ ਜਖਮੀ ਹੋ ਗਿਆ ਹੈ|

ਸਕੂਟਰੀ ਸਵਾਰ ਨੌਜਵਾਨ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਆਪਣੀ ਦੁਕਾਨ ਤੋਂ ਘਰ ਵਾਪਸ ਜਾ ਰਿਹਾ ਦੀ ਜਿਸ ਸਮੇਂ ਵਰਨਾ ਕਾਰ ਦੇ ਨਾਲ ਹੋਇਆ ਹਾਦਸਾ ਹੋਇਆ ਸਕੂਟਰੀ ਸਵਾਰ ਦੋ ਨੌਜਵਾਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਤੇ ਇਕ ਗੰਭੀਰ ਜਖਮੀ ਹੈ| ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|