Corona Virus
ਪਠਾਨਕੋਟ : ਕੋਰੋਨਾ ਦੇ 8 ਹੋਰ ਨਵੇਂ ਕੇਸ ਕੋਰੋਨਾ ਪੌਜ਼ਿਟਿਵ ਪਾਏ ਗਏ

ਪਠਾਨਕੋਟ, ਮੁਕੇਸ਼ ਸੈਣੀ, 30 ਮਈ : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ- ਦਿਨ ਵੱਧਦਾ ਜਾ ਰਿਹਾ ਹੈ। ਲੌਕਡਾਊਨ ਚੌਥੇ ਪੜਾਹ ਤੋਂ ਖ਼ਤਮ ਹੋਕੇ ਪੰਜਵੇ ਪੜਾਹ ‘ਤੇ ਪਹੁੰਚ ਗਿਆ। ਦਸ ਦਈਏ ਕਿ ਪਠਾਨਕੋਟ ਵਿੱਚ ਅੱਜ ਕੋਰੋਨਾ ਵਾਇਰਸ ਦੇ 8 ਨਵੇਂ ਕੇਸ ਸਾਹਮਣੇ ਆਏ ਹਨ। ਜਿਸਦੇ ਨਾਲ ਕੁੱਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 60 ‘ਤੇ ਪਹੁੰਚ ਗਈ ਹੈ।
ਤੁਹਾਨੂੰ ਦਸਦੇ ਹਾਂ –
30 ਮਰੀਜ਼ ਠੀਕ ਹੋ ਗਏ ਹਨ
28 ਕੇਸ ਐਕਟਿਵ ਹਨ
2 ਦੀ ਮੌਤ ਹੋ ਗਈ ਹੈ