Punjab
BREAKING: ਪਠਾਨਕੋਟ ਪੁਲਿਸ ਨੇ ਨੇਪਾਲੀ ਗਿਰੋਹ ਦਾ ਕੀਤਾ ਪਰਦਾਫਾਸ਼…

ਪਠਾਨਕੋਟ 27ਅਗਸਤ 2023: ਪਠਾਨਕੋਟ ਪੁਲਿਸ ਨੇ ਇੱਕ ਬਦਨਾਮ ਨੇਪਾਲੀ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਅਨੋਖੇ ਢੰਗ ਨਾਲ ਕੰਮ ਕਰਦਾ ਸੀ। ਇਹ ਗਰੋਹ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਪੇਸ਼ੇਵਰ ਰਸੋਈਏ ਜਾਂ ਘਰੇਲੂ ਨੌਕਰ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦੇ ਸਨ ਅਤੇ ਬੇਹੋਸ਼ ਕਰਕੇ ਘਰ ਦਾ ਕੀਮਤੀ ਸਮਾਨ ਅਤੇ ਪੈਸੇ ਲੁੱਟ ਲੈਂਦੇ ਸਨ। ਇਸ ਨੇਪਾਲੀ ਗਰੋਹ ਦੀ ਕਾਰਵਾਈ ਕਈ ਰਾਜਾਂ ਵਿੱਚ ਫੈਲੀ ਹੋਈ ਹੈ।
ਮਾਸਟਰਮਾਈਂਡ ਦੀ ਪਛਾਣ ਹਿਕਮਤ ਖੜਕਾ ਵਾਸੀ ਪਿੰਡ ਗਾਓ ਫੁਲਵਾੜੀ, ਜ਼ਿਲ੍ਹਾ ਕਾਲੀਲੀ ਨੇਪਾਲ ਅਤੇ ਉਸ ਦੇ ਸਾਥੀ ਧਰਮ ਰਾਜ ਬੋਹਰਾ ਵਾਸੀ ਪਿੰਡ ਧਨਗਰੀ, ਜ਼ਿਲ੍ਹਾ ਕਾਲੀਲੀ ਨੇਪਾਲ ਵਜੋਂ ਹੋਈ ਹੈ। ਜਿਸ ਨੂੰ ਪੁਲਿਸ ਨੇ ਵੱਖ-ਵੱਖ ਇਲਾਕਿਆਂ ‘ਚ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਦਿੱਲੀ, ਉੱਤਰ ਪ੍ਰਦੇਸ਼ ਅਤੇ ਨੇਪਾਲ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਦਰਜਨਾਂ ਕੇਸ ਦਰਜ ਹਨ। ਮੀਡੀਆ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਧੂ ਸੂਦਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੇ ਦੋਸਤ ਦੀ ਰਿਹਾਇਸ਼ ਗੈਂਗ ਦੀ ਯੋਜਨਾਬੱਧ ਪਹੁੰਚ ਦਾ ਸ਼ਿਕਾਰ ਹੋ ਗਈ ਹੈ। 13.05.2023 ਦੀ ਰਾਤ ਦੇ ਦੌਰਾਨ, ਗਰੋਹ ਦੇ ਰਸੋਈਏ ਹਰੀਸ਼ ਰੁਕਿਆ ਨੇ ਮੁਨੀਸ਼ ਪੱਦਾਰ ਦੇ ਘਰ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ, ਜੋ ਕਿ ਅਸਥਾਈ ਤੌਰ ‘ਤੇ ਵਿਦੇਸ਼ ਵਿੱਚ ਸੀ।
ਗਰੋਹ ਨੇ ਸਫਲਤਾਪੂਰਵਕ ਘਰ ਦੇ ਮੈਂਬਰਾਂ ਨੂੰ ਬੇਹੋਸ਼ ਕਰ ਦਿੱਤਾ ਅਤੇ ਨਕਦੀ, ਸੋਨੇ ਦੇ ਗਹਿਣੇ ਅਤੇ ਇੱਕ ਲਾਇਸੈਂਸੀ ਪਿਸਤੌਲ ਨਾਲ ਫ਼ਰਾਰ ਹੋ ਗਏ। ਇਸ ਡਕੈਤੀ ਵਿਚ ਇੰਸਪੈਕਟਰ ਰਾਜੇਸ਼ ਹਸਤਿਰ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਨੇ ਸੀ.ਆਈ. ਸਟਾਫ਼ ਦੀ ਅਗਵਾਈ ਇੰਸਪੈਕਟਰ ਹਰਪ੍ਰੀਤ ਕੌਰ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 1, ਤਕਨੀਕੀ ਅਤੇ ਸਾਈਬਰ ਮਾਹਿਰ ਸਬ-ਇੰਸਪੈਕਟਰ ਮੋਹਿਤ ਟਾਕ ਅਤੇ ਐੱਸ.ਆਈ. ਸਾਹਿਲ ਪਠਾਨੀਆ ਸ਼ਾਮਲ ਸਨ। ਜਿਸ ਦੀ ਨਿਗਰਾਨੀ ਡੀ.ਐਸ.ਪੀ. ਸਿਟੀ ਲਖਵਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਹੈ। ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਧਾਰਾ 457, 381, 328, 427, 120-ਬੀ ਆਈ.ਪੀ.ਸੀ. ਤਹਿਤ ਐਫ.ਆਈ.ਆਰ ਨੰਬਰ 43 ਮਿਤੀ 14.05.2023 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।