Uncategorized
ਪਠਾਨਕੋਟ ਪੁਲਿਸ ਵੱਲੋਂ ਕਰਫ਼ਿਊ ਦਾ ਉਲੰਘਣ ਕਰਨ ਵਾਲਿਆਂ ਲਈ ਨਵੇਕਲੀ ਸਜ਼ਾ

29 ਮਾਰਚ : ਕੋਰੋਨਾ ਵਾਇਰਸ ਨੂੰ ਨੱਥ ਪਾਉਣ ਲਈ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ, ਪਰ ਕਈ ਲੋਕ ਬੇਵਜ੍ਹਾ ਘਰਾਂ ਤੋਂ ਬਾਹਰ ਆ ਕੇ ਕਰਫ਼ਿਊ ਦਾ ਉਲੰਘਣ ਕਰ ਰਹੇ ਹਨ, ਜਿਸ ਨੂੰ ਰੋਕਣ ਲਈ ਪਠਾਨਕੋਟ ਪ੍ਰਸ਼ਾਸਨ ਹੁਣ ਵੱਖਰੀ ਸਜ਼ਾ ਦੇਵੇਗਾ। ਪ੍ਰਸ਼ਾਸਨ ਵੱਲੋਂ ਪਠਾਨਕੋਟ ਦੇ ਲਾਮਿਨੀ ਸਕੂਲ ਵਿਖੇ ਇੱਕ ਕੇਂਦਰ ਬਣਾਇਆ ਗਿਆ ਹੈ। ਜੋ ਕੋਈ ਕਰਫ਼ਿਊ ਦਾ ਉਲੰਘਣ ਕਰੇਗਾ, ਉਸ ਨੂੰ ਸਿਹਤ ਅਧਿਕਾਰੀਆਂ ਦੀ ਤਰਫ਼ੋਂ ਇਸ ਕੇਂਦਰ ਵਿੱਚ ਬਿਠਾ ਕੇ ਸਾਰਾ ਦਿਨ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਅਤੇ ਅਗਲੇ ਦਿਨ ਉਸ ਨੂੰ ਦਵਾਈਆਂ, ਦੁੱਧ ਲੈਣ ਲਈ ਆਏ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਾਰੇ ਜਾਣਕਾਰੀ ਦੇਣੀ ਪਵੇਗੀ।

ਹਾਲਾਂਕਿ ਪਹਿਲਾਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਨੂੰ ਪੁਲਿਸ ਵੱਲੋਂ ਮੁਰਗਾ ਬਣਾਇਆ ਗਿਆ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਅਜਿਹਾ ਨਾ ਕਰਨ ਦੇ ਹੁਕਮ ਦਿੱਤੇ। ਪਠਾਨਕੋਟ ਪੁਲਿਸ ਵੱਲੋਂ ਲਿਆ ਇਹ ਫੈਸਲਾ ਬਹੁਤ ਹੀ ਸ਼ਲਾਘਾਂਯੋਗ ਹੈ, ਇਸ ਨਾਲ ਲੋਕਾਂ ਨੂੰ ਸਮਝ ਆਵੇਗਾ ਕਿ ਕੋਰੋਨਾ ਵਾਇਰਸ ਕਿੰਨਾ ਖਤਰਨਾਕ ਹੈ।