Uncategorized
ਆਜ਼ਾਦੀ ਦਿਹਾੜੇ ਨੂੰ ਲੈ ਕੇ ਪਠਾਨਕੋਟ ਪੁਲਿਸ ਹੋਈ ਚੌਕਸ
ਪੁਲਿਸ ਵਲੋਂ ਆਜ਼ਾਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।
ਸੁਰੱਖਿਆ ਦੇ ਮੱਦੇਨਜ਼ਰ ਚਲਾਏ ਜਾ ਰਹੇ ਹਨ ਸਰਚ ਆਪਰੇਸ਼ਨ
ਖੰਡਰ ਪਈਆਂ ਇਮਾਰਤਾਂ ਤੇ ਜੰਗਲੀ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ
ਪਠਾਨਕੋਟ, 11 ਅਗਸਤ (ਮੁਕੇਸ਼ ਸੈਣੀ): ਪੁਲਿਸ ਵਲੋਂ ਆਜ਼ਾਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਪਠਾਨਕੋਟ ਦੇ ਇੱਕ ਪਾਸੇ ਇੰਡੋ ਪਾਕ ਬਾਰਡਰ ਦੀ ਸਰਹੱਦ ਲੱਗਦੀ ਹੈ ਤੇ ਦੂਜੇ ਪਾਸੇ ਹਿਮਾਚਲ ਅਤੇ ਜੰਮੂ ਕਸ਼ਮੀਰ ਸੂਬਿਆਂ ਦੀਆਂ ਸਰਹੱਦਾਂ ਲੱਗਦੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸਰਚ ਅਭਿਆਨ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਦੇ ਚੱਲਦੇ ਅੱਜ ਪੁਲੀਸ ਨੇ ਖੰਡਰ ਹੋਈਆਂ ਇਮਾਰਤਾਂ ਅਤੇ ਜੰਗਲ ਵਾਲੇ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ।
ਜੰਗਲੀ ਇਲਾਕੇ ਦੇ ਚੱਪੇ ਚੱਪੇ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਕੋਈ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ,ਕਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਕਿ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਕਰੋਨਾ ਮਹਾਂਮਾਰੀ ਤੋਂ ਬਚਣ ਲਈ ਉੱਥੇ ਹੀ ਆਜ਼ਾਦੀ ਦਿਹਾੜਾ ਵੀ ਨਜ਼ਦੀਕ ਆ ਰਿਹ ਹੈ ਉਸ ਨੂੰ ਲੈ ਕੇ ਵੀ ਪੁਲਿਸ ਦੀ ਡਿਊਟੀ ਪਹਿਲੇ ਨਾਲੋਂ ਜ਼ਿਆਦਾ ਸਖਤ ਹੋ ਚੁਕੀ ਹੈ।
Continue Reading