Punjab
ਪਟਿਆਲਾ ਡਿਵੀਜ਼ਨਲ ਕਮਿਸ਼ਨਰ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਿਊ ਪਾਵਰ ਹਾਊਸ ਕਲੋਨੀ ਪਟਿਆਲਾ ਦਾ ਪ੍ਰਾਸਪੈਕਟ ਰਿਲੀਜ਼

ਪਟਿਆਲਾ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਐਨ.ਪੀ.ਐੱਚ.ਸੀ., ਪਟਿਆਲਾ ਦੇ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਅਤੇ ਫਲਾਇੰਗ ਫੈਦਰ ਛੋਟੀ ਬਾਰਾਂਦਰੀ ਦੇ ਸਹਿਯੋਗ ਨਾਲ ਤਿਆਰ ਕੀਤਾ ਪ੍ਰਾਸਪੈਕਟ ਮਾਣਯੋਗ ਚੰਦਰ ਗੈਂਦ ਆਈ.ਏ.ਐੱਸ. ਡਿਵੀਜ਼ਨਲ ਕਮਿਸ਼ਨਰ,ਪਟਿਆਲਾ ਦੁਆਰਾ ਰਿਲੀਜ਼ ਕੀਤਾ ਗਿਆ ਅਤੇ ਡਿਵੀਜ਼ਨਲ ਕਮਿਸ਼ਨਰ ਨੇ ਸਕੂਲ ਦੇ ਵਿਚ ਸਥਾਪਤ ਕੀਤੀ ਲਾਇਬਰੇਰੀ, ਵਾਤਾਵਰਨ ਅਤੇ ਸਮਾਰਟ ਕਲਾਸਰੂਮ ਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਖੋਸਲਾ ਦੁਆਰਾ ਡਿਪਟੀ ਡੀ.ਈ.ਓ ਸੈਕੰਡਰੀ ਸਿੱਖਿਆ ਤੋਂ ਬਾਅਦ ਲਗਭਗ ਤਿੰਨ ਮਹੀਨੇ ਪਹਿਲਾਂ ਬਤੌਰ ਪ੍ਰਿੰਸੀਪਲ ਅਹੁੱਦਾ ਸੰਭਾਲਿਆ ਸੀ ਅਤੇ ਇਹਨਾਂ ਤਿੰਨ ਮਹੀਨਿਆਂ ਵਿੱਚ ਸਕੂਲ ਨੂੰ ਸਿੱਖਿਆ ਵਿਭਾਗ ਦੁਆਰਾ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਵਿੱਚ ਜ਼ਿਲ੍ਹੇ ਵਿੱਚ ਪਹਿਲੀ ਕਤਾਰ ਵਿੱਚ ਲਿਆ ਕੇ ਖੜ੍ਹਾ ਕੀਤਾ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪਟਿਆਲਾ ਦੇ ਐਨਰੋਲਮੈਂਟ ਬੂਸਟਰ ਟੀਮ ਦਾ ਨੋਡਲ ਅਫਸਰ ਵੀ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਦੁਆਰਾ ਸਕੂਲ ਨੂੰ ਬਿਹਤਰ ਅਧੁਨਿਕ ਸਹੂਲਤਾਂ ਨਾਲ ਹਰ ਪੱਖੋਂ ਅੱਗੇ ਵਧਾਇਆ ਹੈ।
ਪ੍ਰਿੰਸੀਪਲ ਖੋਸਲਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਰ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਵੇਂ ਸਾਇੰਸ ਲੈਬ, ਕੈਮਿਸਟਰੀ ਲੈਬ, ਫਿਜੀਕਸ ਲੈਬ , ਬਾਇਓ ਲੈਬ ਪ੍ਰਾਜੈਕਟ ਆਦਿ। ਦੀਪਕ ਵਰਮਾ ਜ਼ਿਲ੍ਹਾ ਮੈਂਟਰ ਪਟਿਆਲਾ ਨੇ ਦੱਸਿਆ ਕਿ ਫਲਾਇੰਗ ਫੈਦਰ ਬ੍ਰਾਂਚ ਛੋਟੀ ਬਾਰਾਂਦਰੀ ਪਟਿਆਲਾ ਵੱਲੋਂ ਅਸ਼ੀਸ਼ ਸੱਭਰਵਾਲ ਮਾਰਕੀਟਿੰਗ ਮੈਨੇਜਰ ਅਤੇ ਫਲਾਇੰਗ ਫੈਦਰ ਦੇ ਪਟਿਆਲਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਸਮੇਂ-ਸਮੇਂ ‘ਤੇ ਸਰਕਾਰੀ ਸਕੂਲਾਂ ਦੇ ਵਿੱਚ ਆਏ ਨਵੀਨੀਕਰਨ ਕਰਕੇ ਉਹ ਸਕੂਲਾਂ ਨਾਲ ਜੁੜੇ ਹਨ ਅਤੇ ਸਮੇਂ-ਸਮੇਂ ‘ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਜੀ ਨੇ ਦੱਸਿਆ ਕਿ ਨਵੇਂ ਤਰੀਕੇ ਨਾਲ ਸਕੂਲ ਦੇ ਪ੍ਰਾਸਪੈਕਟਸ ਬਣਾਏ ਗਏ ਤਾਂ ਜੋ ਸਕੂਲ ਦੀ ਪ੍ਰਾਪਤੀਆਂ ਬਾਰੇ ਸਮਾਜ ਨੂੰ ਦੱਸਿਆ ਜਾਵੇ ਤਾਂ ਜੋ ਵੱਖ-ਵੱਖ ਵਿਦਿਆਰਥੀ ਸਕੂਲ ਵਿਚ ਦਾਖ਼ਲਾ ਲੈ ਕੇ ਸਰਕਾਰੀ ਸਹੂਲਤਾਂ ਦਾ ਫਾਇਦਾ ਲੈ ਸਕਣ । ਇਸ ਮੌਕੇ ਸਤਿੰਦਰ ਸਿੰਘ ਲੈਕਚਰਾਰ ਜੋਗਰਫੀ, ਬਿੰਦੀਆ ਸਿੰਗਲਾ ਲੈਕਚਰਾਰ ਅੰਗਰੇਜ਼ੀ, ਅਮਨੀਤ ਕੌਰ ਪੰਜਾਬੀ ਮਿਸਟਰੈਸ, ਵੈਸ਼ਾਲੀ ਪੰਜਾਬੀ ਮਿਸਟਰੈਸ,ਅਸ਼ੀਸ਼ ਸਭਰਵਾਲ ਪ੍ਰੋਜੈਕਟ ਮੈਨੇਜਰ ਫਲਾਇੰਗ ਫੈਦਰ ਪਟਿਆਲਾ, ਪ੍ਰਿਤਪਾਲ ਸਿੰਘ ਜੀ ਬ੍ਰਾਂਚ ਹੈੱਡ ਫਲਾਇੰਗ ਫੈਦਰ ਪਟਿਆਲਾ, ਦੀਪਕ ਵਰਮਾ ਜ਼ਿਲ੍ਹਾ ਮੈਂਟਰ, ਜ਼ਿਲ੍ਹਾ ਈ.ਬੀ.ਟੀ ਦੇ ਮੈਂਬਰ ਅਨੂਪ ਸ਼ਰਮਾਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਸਨ।