Corona Virus
Patiala: ਫੁਹਾਰਾ ਚੌਕ ਵਿਖੇ ਸ਼ਰਾਬ ਦੇ ਠੇਕੇ ਨੂੰ ਲੁੱਟਿਆ ਗਿਆ

ਪਟਿਆਲਾ, ਅਮਰਜੀਤ ਸਿੰਘ, 2 ਜੂਨ : ਪਟਿਆਲਾ ਸ਼ਹਿਰ ਦੇ ਮਸ਼ਹੂਰ ਫੁਹਾਰਾ ਚੌਕ ਵਿਖੇ ਠੇਕੇ ਨੂੰ ਲੁੱਟਿਆ ਗਿਆ। ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮ ਨੇ ਦੱਸਿਆ ਕਿ ਉਸਨੂੰ ਅੱਜ ਸਟੋਰ ਤੋਂ ਫੋਨ ਆਇਆ ਸੀ ਕਿ ਸ਼ਰਾਬ ਦੇ ਠੇਕੇ ਦਾ ਤਾਲਾ ਕਿਸੇ ਨੇ ਤੋੜਿਆ ਹੋਇਆ ਹੈ, ਤੇ ਜਦੋ ਉਹ ਉੱਥੇ ਪਹੁੰਚਿਆ ਤਾਂ ਉਹਨਾਂ ਦੇਖਿਆ ਕਿ ਗੁਲਕ ਵਿੱਚ ਕੈਸ਼ ਨਹੀਂ ਹੈ ਅਤੇ ਬਾਹਰ ਦਾ ਕੈਮਰਾ ਵੀ ਟੁੱਟਿਆ ਹੋਇਆ ਸੀ।
ਦਸ ਦਈਏ ਕਿ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ ਹੀ ਕਿ ਕਿੰਨੀਆਂ ਬੋਤਲਾਂ ਟੁੱਟਿਆ ਹਨ ਅਤੇ ਹੋਰ ਕਿੰਨਾ ਨੁਕਸਾਨ ਇਸ ਸ਼ਰਾਬ ਦੇ ਠੇਕੇ ਤੇ ਹੋਇਆ ਹੈ, ਜਿਸਦੀ ਪੁਸ਼ਟੀ ਕਰਨ ਲਈ ਪੁਲਿਸ ਵੀ ਉੱਥੇ ਪਹੁੰਚੀ ਹੈ।