Corona Virus
ਸਬਜ਼ੀ ਮੰਡੀ ਪੁਲਿਸ ‘ਤੇ ਹਮਲਾ ਮਾਮਲੇ ‘ਚੋਂ ਪਟਿਆਲਾ ਪੁਲਿਸ ਨੇ ਇੱਕ ਮਹਿਲਾ ਸਮੇਤ 4 ਜਣੇ ਅਦਾਲਤ ‘ਚੋਂ ਰਿਹਾਅ ਕਰਵਾਏ-ਐਸ.ਐਸ.ਪੀ

ਪਟਿਆਲਾ, 16 ਅਪ੍ਰੈਲ:
ਪਟਿਆਲਾ ਪੁਲਿਸ ਨੇ ਸਨੌਰ ਰੋਡ ਪਟਿਆਲਾ ਸਬਜ਼ੀ ਮੰਡੀ ਵਿਖੇ 12 ਅਪ੍ਰੈਲ 2020 ਨੂੰ ਸਵੇਰੇ ਪੁਲਿਸ ਪਾਰਟੀ ਉਪਰ ਕੀਤੇ ਜਾਨਲੇਵਾ ਹਮਲਾ ਮਾਮਲੇ ‘ਚ ਅਹਿਮਫੈਸਲਾ ਲੈਂਦਿਆਂ ਹਮਦਰਦੀ ਤੇ ਮਾਨਵਤਾ ਪੱਖੀ ਰਵੱਈਆ ਅਪਣਾਉਂਦਿਆਂ ਇੱਕ ਮਹਿਲਾ ਸਮੇਤ 4 ਜਣਿਆਂ ਨੂੰ ਅਦਾਲਤ ਵਿੱਚੋਂ ਰਿਹਾਅ ਕਰਵਾਇਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਸਾਰੇ ਮੁਲਜਮਾਂ ਦੀ ਵਿਅਕਤੀਗਤ ਭੂਮਿਕਾ ਦੀ ਡੁੰਘਾਈ ਨਾਲ ਪੜਤਾਲ ਕਰਵਾ ਕੇ ਇਹ ਅਹਿਮ ਫੈਸਲਾ ਲਿਆ ਹੈ। ਪ੍ਰੰਤੂ ਬਾਕੀ ਮੁਲਜਮਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਜਾਰੀ ਰਹੇਗੀ।
ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਇਸ ਮਾਮਲੇ ਵਿੱਚ ਸੁਖਪ੍ਰੀਤ ਕੌਰ, ਜਸਵੰਤ ਸਿੰਘ, ਦਰਸ਼ਨ ਸਿੰਘ ਅਤੇ ਨੰਨਾਦੀ ਤੱਥਾਂ ਦੇ ਅਧਾਰ ‘ਤੇ ਘੱਟ ਭੂਮਿਕਾ ਸਾਹਮਣੇ ਆਈ ਹੈ। ਇਸੇ ਤਹਿਤ ਪੁਲਿਸ ਨੇ ਮਾਨਵਤਾ ਦੇ ਪੱਖ ਤੇ ਹਮਦਰਦੀ ਵਾਲਾ ਰਵੱਈਆਂ ਰੱਖਦੇ ਹੋਏ ਅੱਜ ਇਹਨਾਂ 04 ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰਨ ਲਈ ਇੱਕ ਅਰਜੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤੀ ਸੀ ਇਸਦੇ ਆਧਾਰ ‘ਤੇ ਮਾਨਯੋਗ ਅਦਾਲਤਜੇ.ਐਮ.ਆਈ.ਸੀ. ਪਟਿਆਲਾ ਨੇ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 12 ਅਪ੍ਰੈਲ ਨੂੰ ਬਲਵਿੰਦਰ ਸਿੰਘ ਵਾਸੀ ਡੇਰਾ ਖਿੱਚੜੀ ਸਾਹਿਬ ਕਰਹਾਲੀ ਜਿਲ੍ਹਾ ਪਟਿਆਲਾ ਨੇ ਆਪਣੇ ਸਾਥੀਆਂ ਸਮੇਤਸਬਜੀ ਮੰਡੀ ਸਨੌਰ ਰੋਡ ਪਟਿਆਲਾ ਵਿਖੇ ਪੁਲਿਸ ਪਾਰਟੀ ਅਤੇ ਮੰਡੀ ਬੋਰਡ ਦੇ ਕਰਮਚਾਰੀਆਂ ਉੱਪਰ ਜਾਨਲੇਵਾ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜਖਮੀ ਕੀਤਾਸੀ। ਜਿਸ ਵਿਚ ਏ.ਐਸ.ਆਈ. ਹਰਜੀਤ ਸਿੰਘ ਦੀ ਬਾਂਹ ਗੁੱਟ ਤੋਂ ਵੱਢ ਦਿੱਤੀ ਸੀ, ਜੋ ਕਿ ਪੀ.ਜੀ.ਆਈ. ਚੰਡੀਗੜ ਵਿਖੇ ਜੇਰੇ ਇਲਾਜ ਹੈ।
ਸ. ਸਿੱਧੂ ਨੇ ਦੱਸਿਆ ਕਿ ਉਪਰੋਕਤ ਸਾਰੇ ਦੋਸ਼ੀ ਫਰਾਰ ਹੋ ਕੇ ਕਰਹਾਲੀ ਵਿਖੇ ਆਪਣੇ ਡੇਰੇ ਵਿਚ ਚਲੇ ਗਏ ਸੀ। ਜਦੋਂ ਪੁਲਿਸ ਪਾਰਟੀ ਨੇ ਬਲਵਿੰਦਰ ਸਿੰਘ ਅਤੇਉਸਦੇ ਸਾਥੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰੰਤੂ ਉਹਨਾਂ ਨੇ ਪੁਲਿਸ ਪਾਰਟੀ ਉਪਰ ਹਮਲਾ ਕਰ ਦਿੱਤਾ, ਜਿਸਦੇ ਸਬੰਧ ਵਿਚ ਮੁਕੱਦਮਾ ਨੰਬਰ 45 ਅ/ਧ 188, 307, 353, 186, 269, 270, 294, 148, 149 ਆਈ.ਪੀ.ਸੀ., 51, 54 ਡੀ.ਐਮ.ਏ., 25 ਅਸਲਾ ਐਕਟ, 4,5 ਵਿਸਫੋਟਕ ਐਕਟ, 13,16,18,20 ਯੂ.ਏ.ਪੀ.ਏ. ਐਕਟ ਥਾਣਾ ਪਸਿਆਣਾ ਦਰਜ਼ ਹੋਇਆ।
ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਪਾਰਟੀ ‘ਤੇ ਹਮਲਾ ਕਰਨ ਵਾਲੇ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਡੇਰੇ ਵਿਚੋਂ ਉਹਨਾਂ ਵੱਲੋ ਵਰਤੇ ਗਏ ਅਸਲਾਐਮੂਨੀਏਸ਼ਨ, ਪੈਟਰੋਲ ਬੰਬ, ਤਲਵਾਰਾਂ, ਗੈਸ ਸਿਲੰਡਰ ਬ੍ਰਾਮਦ ਹੋਏ ਸਨ, ਇਨ੍ਹਾਂ ਦਾ ਮਿਤੀ 22 ਅਪ੍ਰੈਲ 2020 ਤੱਕ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਪਾਸੋਹਾਸਲ ਕੀਤਾ ਗਿਆ ਸੀ।