Connect with us

punjab

ਹੁਣ ਪੂਰੇ ਦੇਸ਼ ‘ਚ ਫੈਲਾਇਆ ਜਾਵੇਗਾ ਕਿਸਾਨ ਅੰਦੋਲਨ : ਰੁਲਦੂ ਸਿੰਘ ਮਾਨਸਾ

Published

on

ruldu singh

ਮਾਨਸਾ : ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈਕੇ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਜਿਸ ਦੇ ਚਲਦਿਆਂ ਪੰਜਾਬ ‘ਚ ਵੀ ਵੱਖ-ਵੱਖ ਥਾਂਵਾਂ ‘ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ (Ruldu singh) ਮਾਨਸਾ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਮੱਠਾ ਨਹੀਂ ਪੈਣ ਦੇਵਾਂਗੇ, ਸਗੋਂ ਅੰਦੋਲਨ ਨੂੰ ਹੋਰ ਤੇਜ਼ ਕਰਕੇ ਪੂਰੇ ਦੇਸ਼ ਵਿੱਚ ਫੈਲਾਇਆ ਜਾਵੇਗਾ।

ਪਾਰਲੀਮੈਂਟ ਦੇ ਬਾਹਰ ਕੀਤੀ ਜਾ ਰਹੀ ਕਿਸਾਨ ਸੰਸਦ ਤੋਂ ਕੇਂਦਰ ਸਰਕਾਰ ਬੋਖਲਾ ਚੁੱਕੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਰੁਲਦੂ ਸਿੰਘ (Ruldu singh) ’ਤੇ ਬੋਲਣ ਦੀ ਲਾਈ ਪਾਬੰਦੀ ਤੋਂ ਬਾਅਦ ਉਹ ਅੱਜ ਪਹਿਲੀ ਵਾਰ ਇਥੇ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸੰਬੋਧਨ ਕਰ ਰਹੇ ਸਨ।

ਰੁਲਦੂ ਸਿੰਘ ਨੇ ਕਿਹਾ ਕਿ ਅੰਨਦਾਤੇ ਦੀ ਅਣਸੁਣੀ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੰਗਾਲ ਵਾਂਗ ਮਿਸ਼ਨ ਯੂ.ਪੀ. ਮੁਹਿੰਮ ਚਲਾਈ ਜਾਵੇਗੀ ਅਤੇ ਮੋਦੀ ਯੋਗੀ ਦੇ ਰਾਜ ਨੂੰ ਉਖਾੜ ਦਿੱਤਾ ਜਾਵੇਗਾ।