News
ਕੋਰੋਨਾ ਦਾ ਕਹਿਰ ਹਾਲੇ ਖ਼ਤਮ ਵੀ ਨਹੀਂ ਹੋਇਆ, ਹੰਤਾ ਵਾਇਰਸ ਨੇ ਹੋਰ ਖ਼ੌਫ ਪੈਦਾ ਕਰ ਦਿੱਤਾ, ਜਾਣੋ ਇਸ ਵਾਇਰਸ ਬਾਰੇ
ਦੁਨੀਆਂ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਪੂਰੇ ਵਿਸ਼ਵ ਵਿੱਚ ਕੋਵਿਡ 19 ਨੇ ਤਬਾਹੀ ਮਚਾਈ ਹੋਈ ਹੈ ਕਿ ਇਸ ਵਿਚਕਾਰ ਇਕ ਹੋਰ ਨਵੇਂ ਵਾਇਰਸ ਨੇ ਦਸਤਕ ਦੇ ਦਿੱਤੀ ਹੈ ਉਹ ਹੈ ਹੰਤਾ ਵਾਇਰਸ।
ਚੀਨ ਦੇ ਯੂਨਾਨ ਪ੍ਰਾਂਤ ਤੋਂ ਇਸ ਦੀ ਸ਼ੁਰੂਆਤ ਹੋਈ ਹੈ। ਜਿੱਥੇ ਇੱਕ ਵਿਅਕਤੀ ਦੀ ਇਸੇ ਕਾਰਨ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਇਸ ਖਬਰ ਨੇ ਦੁਨੀਆਂ ਚ ਹੜਕੰਪ ਮੱਚਾਕੇ ਰੱਖ ਦਿੱਤਾ ਹੈ।
ਹੰਤਾ ਵਾਇਰਸ ਨਾਲ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਕੰਮ ਕਰਨ ਲਈ ਬੱਸ ਰਾਹੀਂ ਯੂਨਾਨ ਸੂਬੇ ਤੋਂ ਸ਼ਾਡੋਂਗ ਸੂਬੇ ਵੱਲ ਜਾ ਰਿਹਾ ਸੀ। ਉਸ ਨੂੰ ਹੰਤਾ ਵਾਇਰਸ ਦਾ ਪਾਜ਼ੀਟਿਵ ਪਾਇਆ ਗਿਆ ਸੀ। ਬੱਸ ‘ਚ ਸਵਾਰ 32 ਹੋਰ ਲੋਕਾਂ ਦੀ ਵੀ ਜਾਂਚ ਕੀਤੀ ਗਈ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ ਵਲੋਂ ਇਸ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੜਕੰਪ ਮੱਚ ਗਿਆ ਹੈ ਤੇ ਲੋਕ ਟਵੀਟ ਕਰਕੇ ਡਰ ਜਤਾ ਰਹੇ ਹਨ ਕਿ ਕਿਤੇ ਇਹ ਕੋਰੋਨਾ ਵਾਇਰਸ ਵਾਂਗ ਮਹਾਂਮਾਰੀ ਨਾ ਬਣ ਜਾਵੇ।
ਕੀ ਹੈ ਹੰਤਾ ਵਾਇਰਸ?
ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਵਾਂਗ ਹੰਤਾ ਵਾਇਰਸ ਇਨ੍ਹਾਂ ਘਾਤਕ ਨਹੀਂ ਹੈ। ਇਹ ਇਨਸਾਨ ਵਲੋਂ ਚੂਹੇ ਜਾਂ ਗਲਹਿਰੀ ਦੇ ਸੰਪਰਕ ‘ਚ ਆਉਣ ਨਾਲ ਫੈਲਦਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਾਡ ਪ੍ਰੀਵੈਂਸਨ ਮੁਤਾਬਿਕ ਚੂਹਿਆਂ ਦੇ ਘਰ ਦੇ ਅੰਦਰ ਜਾਂ ਬਾਹਰ ਆਉਣ ਨਾਲ ਹੰਤਾ ਵਾਇਰਸ ਦੀ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ। ਜੇਕਰ ਕੋਈ ਵਿਅਕਤੀ ਸਿਹਤਮੰਦ ਵੀ ਹੈ ਤਾਂ ਵੀ ਹੰਤਾ ਵਾਇਰਸ ਨਾਲ ਸੰਪਰਕ ਵਿੱਚ ਆਉਣ ਨਾਲ ਉਸ ਦੇ ਪੀੜਤ ਹੋਣ ਦਾ ਖ਼ਤਰਾ ਰਹਿੰਦਾ ਹੈ।
ਹਲਾਕਿ ਹੰਤਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲਦਾ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ, ਜੇ ਕੋਈ ਵਿਅਕਤੀ ਚੂਹਿਆਂ ਦੇ ਖੰਭ ਜਾਂ ਪਿਸ਼ਾਬ ਅਤੇ ਬਿੱਲ ਦੀਆਂ ਚੀਜ਼ਾਂ ਨੂੰ ਛੂਹਣ ਤੋਂ ਬਾਅਦ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹ ਲੈਂਦਾ ਹੈ, ਤਾਂ ਵਾਇਰਸ ਦੀ ਲਾਗ ਉਨ੍ਹਾਂ ਵਿੱਚ ਫੈਲ ਸਕਦੀ ਹੈ। ਪਰ ਵਾਇਰਸ ਹਵਾ ਵਿੱਚ ਨਹੀਂ ਫੈਲਦਾ।
ਕਦੋਂ ਅਤੇ ਕਿੱਥੋਂ ਹੋਈ ਹੰਤਾ ਵਾਇਰਸ ਦੀ ਸ਼ੁਰੂਆਤ
ਹੰਤਾ ਦਾ ਪਹਿਲਾ ਮਾਮਲਾ ਚੀਨ ਤੋਂ ਸਾਹਮਣੇ ਨਹੀਂ ਆਇਆ ਬਲਕਿ 1993 ਵਿੱਚ ਦੱਖਣੀ ਪੱਛਮੀ ਅਮਰੀਕਾ ਤੋਂ ਸਾਹਮਣੇ ਆਇਆ ਸੀ।ਨਿਊ ਮੈਕਸੀਕੋ ਵਿੱਚ ਇਸ ਨਾਲ ਇੱਕ ਨੋਜਵਾਨ ਅਤੇ ਉਸ ਦੀ ਮੰਗੇਤਰ ਦੀ ਮੌਤ ਹੋਈ ਸੀ। ਇਸ ਤੋਂ ਇਲਾਵਾ ਸੀਡੀਸੀ ਦੀ ਰਿਪੋਰਟ ਵਿੱਚ ਕੈਨੇਡਾ, ਅਰਜਨਟੀਨਾ, ਬ੍ਰਾਜੀਲ, ਚਿੱਲੀ ਅਤੇ ਹੋਰ ਕਈ ਥਾਵਾਂ ਤੋਂ ਅਜਿਹੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
ਭਾਰਤ ਵਿੱਚ ਵੀ ਇਸ ਦੇ ਕਈ ਮਾਮਲੇ ਸਾਹਮਣੇ ਆਏ ਸਨ
ਡਾਊਨ ਟੁ ਅਰਥ ਮੈਗਜ਼ੀਨ ਮੁਤਾਬਕ 1994 ਚ ਸੂਰਤ ਫੈਲੇ ਪਲੇਗ ਦੌਰਾਨ ਕੋਈ ਪੀੜਤ ਤਾਂ ਨਹੀਂ ਪਾਇਆ ਗਿਆ ਪਰ ਗੁਜਰਾਤ ਦੇ ਕੁੱਝ ਲੋਕਾਂ ਨੂੰ ਇਸ ਦਾ ਸ਼ੱਕੀ ਪਾਇਆ ਗਿਆ ਸੀ।
ਨੇਚਾਰ ਇੰਡੀਆ ਦੀ ਰਿਪੋਰਟ ਮੁਤਾਬਕ 2008 ਚ ਤਾਮਿਲਨਾਡੂ ਵਿੱਚ 28 ਵਿਅਕਤੀ ਇਸ ਨਾਲ ਪੀੜਤ ਪਾਏ ਗਏ ਸਨ।
ਕੀ ਨੇ ਹੰਤਾ ਵਾਇਰਸ ਦੇ ਲੱਛਣ?
ਹਾਲਾਂਕਿ, ਕੋਰੋਨਾ ਵਾਇਰਸ ਅਤੇ ਹੰਤਾ ਵਾਇਰਸ ਦੇ ਲੱਛਣ ਬਿਲਕੁਲ ਇਕੋ ਜਿਹੇ ਹਨ। ਦੋਵਾਂ ਸਥਿਤੀਆਂ ਵਿੱਚ ਬੁਖਾਰ, ਸਿਰ ਦਰਦ, ਸਾਹ ਲੈਣ ਵਿੱਚ ਮੁਸ਼ਕਲ, ਸਰੀਰ ਵਿੱਚ ਦਰਦ ਹੁੰਦਾ ਹੈ। ਇਸ ਤੋਂ ਇਲਾਵਾ ਹੰਤਾ ਵਾਇਰਸ ਨਾਲ ਪੀੜਤ ਹੋਣ ‘ਤੇ ਪੇਟ ਵਿੱਚ ਦਰਦ, ਉਲਟੀਆਂ, ਦਸਤ ਵੀ ਆਉਂਦੇ ਹਨ। ਜਦੋਂ ਇਲਾਜ ਵਿੱਚ ਦੇਰੀ ਹੁੰਦੀ ਹੈ, ਤਾਂ ਲਾਗ ਵਾਲੇ ਵਿਅਕਤੀ ਦੇ ਫੇਫੜਿਆਂ ਵਿਚ ਵੀ ਪਾਣੀ ਭਰ ਜਾਂਦਾ ਹੈ।
ਕੀ ਹੰਤਾ ਵਾਇਰਸ ਦੀ ਕੋਈ ਵੈਕਸੀਨ ਹੈ ?
ਸੈਂਟਰ ਫਾਰ ਡਿਸੀਜ ਕੰਟਰੋਲ ਮੁਤਾਬਿਕ ਇਸਦੀ ਹੁਣ ਤੱਕ ਵੈਕਸੀਨ ਤਿਆਰ ਨਹੀਂ ਹੋ ਸਕੀ ਤੇ ਨਾ ਹੀ ਕੋਈ ਪੱਕਾ ਇਲਾਜ਼ ਹੈ ਅਜਿਹੇ ਮਰੀਜ਼ਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਅਤੇ ਆਕਸੀਜ਼ਨ ਦਿਤੀ ਜਾਂਦੀ ਹੈ , ਜਿਨ੍ਹਾਂ ਮਾਮਲਾ ਜਲਦੀ ਸਾਹਮਣੇ ਆਉਂਦਾ ਉਹਨਾਂ ਹੀ ਵਧੀਆ ਹੁੰਦਾ।
ਕਿੰਨਾ ਖਤਰਨਾਕ ਹੈ ਹੰਤਾ ਵਾਇਰਸ?
ਹੰਤਾ ਵਾਇਰਸ ਕਿੰਨਾ ਖਤਰਨਾਕ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਵੇਂ ਇਹ ਕੋਰੋਨਾ ਵਾਂਗ ਹਵਾ ਵਿੱਚ ਨਹੀਂ ਫੈਲਦਾ ਪਰ ਕੋਰੋਨਾ ਤੋਂ ਜਿਆਦਾ ਖਤਰਨਾਕ ਹੈ। ਕਿਉਂਕਿ ਕੋਰੋਨਾ ਦੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੱਧ ਹੈ ਪਰ ਹੰਤਾ ਦੇ ਪੀੜਤ ਨੂੰ ਬਚਾਇਆ ਨਹੀਂ ਜਾ ਸਕਦਾ।
ਹਾਲੇ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਮ ਨਹੀ ਲੈ ਰਿਹਾ, ਨਵੇਂ ਆਏ ਹੰਤਾ ਵਾਇਰਸ ਨੇ ਲੋਕਾਂ ਚ ਹੋਰ ਵੀ ਖੌਫ਼ ਪੈਦਾ ਕਰ ਦਿੱਤਾ