Governance
ਲੋਕਾਂ ਨੂੰ ਪੀਣ ਵਾਲੇ ਪਾਣੀ ਜਗ੍ਹਾ ਮਿਲ ਰਿਹਾ ਏ ਗੰਦਾ ਪਾਣੀ
ਬਰਨਾਲਾ, 03 ਮਰਚ (ਸੁਖਚਰਨਪ੍ਰੀਤ).. ਬਰਨਾਲਾ ਵਿੱਚ ਸੀਵਰੇਜ ਬੋਰਡ ਦੀ ਅਣਗਹਿਲੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ।ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਜਗ੍ਹਾ ਸੀਵਰੇਜ ਦਾ ਗੰਦਾ ਪਾਣੀ ਪਰੋਸਿਆ ਜਾ ਰਿਹਾ ਏ, ਮੁਹੱਲਾ ਨਿਵਾਸੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਸੀਵਰੇਜ ਵਿਭਾਗ ਲੋਕਾਂ ਨੂੰ ਹੀ ਇਸ ਲਈ ਕਸੂਰ ਵਾਰ ਦੱਸ ਰਿਹਾ।
ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਗਿਆ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਵੀ ਕੀਤੇ ਗਏ। ਇੱਥੋਂ ਤੱਕ ਕਿ ਪੰਜਾਬ ਨੂੰ ਵਿਕਸਿਤ ਸੂਬਾ ਤੱਕ ਐਲਾਨ ਦਿੱਤਾ ਗਿਆ। ਪਰ ਆਲਮ ਇਹ ਏ ਕੁਝ ਖੇਤਰਾਂ ਦੇ ਬਸ਼ਿੰਦੇ ਪੀਣ ਵਾਲੇ ਪਾਣੀ ਅਤੇ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਬਰਨਾਲਾ ਦੇ ਸ਼ਹੀਦ ਭਗਤ ਸਿੰਘ ਨਗਰ ‘ਚ ਹਾਲ ਇਹ ਹੋਇਆ ਕਿ ਪੀਣ ਵਾਲੇ ਪਾਣੀ ‘ਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਰਿਹਾ ਏ ਅਤੇ ਵੱਡੀ ਗਿਣਤੀ ‘ਚ ਲੋਕ ਬਿਮਾਰ ਹੋ ਰਹੇ ਹਨ।ਲੋਕਾ ਨੁੰ ਸਾਹ ਸੰਬੰਧੀ ਦਿਕਤਾਂ, ਫੇਫੜਿਆਂ ਦੀਆਂ ਬਿਮਾਰੀਆਂ, ਪੀਲੀਆ ਅਤੇ ਹੈਜਾ ਵਰਗੀਆਂ ਬਿਮਾਰੀਆਂ ਨੇ ਆਪਣੀ ਚਪੇਟ ‘ਚ ਲੈ ਲਿਆ।ਸੀਵਰੇਜ ਵਿਭਾਗ ਦੀ ਨਲਾਇਕੀ ਦੇਖੋ ਕਿ ਮੁਹੱਲੇ ‘ਚ ਰਹਿਣ ਵਾਲੇ ਲੋਕਾਂ ਦੀ ਹੀ ਗਲਤੀ ਕੱਢੀ ਜਾ ਰਹੀ ਏ।ਇਸ ਮਾਮਲੇ ‘ਤੇ ਆਪਣਾ ਦਰਦ ਬਿਆਨ ਕਰਦੇ ਸਥਾਨਕ ਪੀੜਤ ਲੜਕੀ ਨੇ ਦੱਸਿਆ।
ਉਥੇ ਈ ਮਾਮਲੇ ‘ਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਐੱਸ.ਐਮ.ਓ ਨਾਲ ਗੱਲ ਕੀਤੀ ਗਈ ਤਾਂ ਕਿ ਉਹਨਾਂ ਦੱਸਿਆ ਕਿ ਇਸ ਮੁਹੱਲੇ ਦੇ ਵੱਡੀ ਗਿਣਤੀ ‘ਚ ਲੋਕ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ ਅਤੇ ਇਥੇ ਇਲਾਜ ਲਈ ਆ ਰਹੇ।
ਇਸ ਮਾਮਲੇ ‘ਤੇ ਸੀਵਰੇਰਜ ਵਿਭਾਗ ਦੇ ਤੇਵਰ ਇਸ ਕਦਰ ਨੇ ਗੰਭੀਰ ਹੋਣ ਦੀ ਜਗ੍ਹਾ ਲੋਕਾਂ ਨੂੰ ਹੀ ਇਸਦਾ ਕਸੂਰਵਾਰ ਦੱਸ ਰਹੀ ਏ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਏ ਕਿ ਪਾਣੀ ਚੈੱਕ ਕੀਤਾ ਗਿਆ ਸੀ ਪਾਣੀ ਬਿਲਕੁਲ ਸਾਫ਼ ਏ। ਇਕ ਪਾਸੇ ਦੇਸ਼ ‘ਚ 5 ਟ੍ਰਿਲੀਅਨ ਦੀ ਅਰਥਵਿਵਸਥਾ ਦੱਸੀ ਜਾ ਰਹੀ ਏ ਅਤੇ ਭਾਰਤ ਨੂੰ ਮਹਾਂਸ਼ਕਤੀ ਦੇਸ਼ ਐਲਾਨਿਆਂ ਗਿਆ। ਪਰ ਦੂਜੇ ਪਾਸੇ ਦੇਸ਼ ਦੇ ਨਾਗਰਿਕ ਅੱਜ ਵੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਏ।ਜੋ ਕਿ ਦੇਸ਼ ਲਈ ਬੇਹੱਦ ਸ਼ਰਮਨਾਕ ਏ।