Connect with us

Punjab

ਜਲਦੀ ਹੀ ਪੰਜਾਬ ਵਿਚ ਲੋਕਾਂ ਨੂੰ ਮਿਲੇਗੀ ਆਨ ਲਾਈਨ ਰੇਤਾ ਬਜਰੀ- ਕੈਬਿਨੇਟ ਮੰਤਰੀ ਹਰਜੋਤ ਬੈੰਸ

Published

on

ਜਿਲਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਚ ਪੈਂਦੇ ਇਤਿਹਾਸਿਕ ਗੁਰਦਵਾਰਾ ਛੋਟ ਘੱਲੂਘਾਰਾ ਸਾਹਿਬ ਜਿਥੇ 11000 ਤੋ ਵੱਧ ਸਿੰਘ ਸਿੰਘਣੀਆਂ ਮੁਗਲ ਫੌਜ਼ਾਂ ਨਾਲ ਜੰਗ ਦੌਰਾਨ ਸ਼ਹੀਦ ਹੋਏ ਸੀ ਓਥੇ ਅੱਜ ਸ਼ਹੀਦਾਂ ਦੀ ਯਾਦ ਵਿਚ ਰਾਜ ਪਧਰੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਬਟਾਲਾ ਤੋ ਵਿਧਾਇਕ ਅਮਰ ਸ਼ੇਰ ਸਿੰਘ ਕਲਸੀ ਤੇ ਹਲਕਾ ਕਾਦੀਆਂ ਤੋ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾ ਨੇ ਸ਼ਿਰਕਤ ਕੀਤੀ ਤੇ ਗੁਰੂਦਵਾਰਾ ਸਾਹਿਬ ਚ ਨੱਤਮਸਤਕ ਹੁੰਦੇ ਹੋਏ ਧਾਰਮਿਕ ਸਮਾਗਮ ਚ ਸ਼ਮੂਲੀਅਤ ਕੀਤੀ

ਉਥੇ ਹੀ ਪੱਤਰਕਾਰਾਂ ਨਾਲ ਗਲ ਬਾਤ ਦੌਰਾਨ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ਼ਹੀਦਾ ਦੇ ਅਸਥਾਨ ਤੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਇਸ ਸ਼ਹੀਦੀ ਸਮਾਰਕ ਚ ਜੋ ਵੀ ਕੋਈ ਕਮੀ ਹੈ ਉਸਨੂੰ ਪਹਿਲ ਦੇ ਅਧਾਰ ਤੇ ਦੂਰ ਕੀਤਾ ਜਾਏਗਾ ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤਾਂ ਚ ਗੱਲ ਕਰਦੇ ਮੰਤਰੀ ਨੇ ਕਿਹਾ ਪੰਜਾਬ ਦੀਆਂ ਜੇਲ੍ਹਾਂ ਚ ਬਹੁਤ ਤੇਜੀ ਨਾਲ ਸੁਧਾਰ ਕੀਤਾ ਜਾ ਰਹਿ ਹੈ ਪਿਛਲੀਆਂ ਸਰਕਾਰਾਂ ਦੇ ਸਮੇ ਜਿਨਾ ਲੋਕਾਂ ਨੂੰ ਜੇਲਾ ਅੰਦਰ ਸੁਖ ਸੁਵਿਧਾਵਾ ਮਿਲਦੀਆਂ ਸਨ ਉਹ ਸੁਵਿਧਾਵਾ ਸਾਡੀ ਸਰਕਾਰ ਵਲੋਂ ਪੂਰੀ ਤਰ੍ਹਾਂ ਬੰਦ ਕੀਤੀਆਂ ਗਈਆਂ ਹਨ ਅਤੇ ਖਾਸ ਤੌਰ ਤੇ ਜੋ ਜੇਲ੍ਹਾਂ ਚ ਵੀਆਈਪੀ ਬਰੇਕਾਂ ਸਨ ਉਹ ਖਤਮ ਕੀਤੀਆਂ ਜਾ ਚੁਕੀਆਂ ਹਨ ਅਤੇ ਉਸਦੇ ਨਾਲ ਹੀ ਜੇਲ ਚ ਫੋਨ ਚਲਦੇ ਸਨ ਉਸ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ

ਅਤੇ ਉਹ ਪੂਰਨ ਤੌਰ ਤੇ ਜਲਦ ਬੰਦ ਕੀਤੇ ਜਾਣਗੇ ਉਥੇ ਹੀ ਜੋ ਬੀਤੇ ਦਿਨ ਜੋ ਅਮ੍ਰਿਤਸਰ ਜੇਲ ਵਿਚੋ ਵੀਡੀਓ ਵਾਇਰਲ ਹੋਈ ਸੀ ਉਸ ਦੇ ਉਤੇ ਮੰਤਰੀ ਦਾ ਕਹਿਣਾ ਸੀ ਕਿ ਇਹ ਛੋਟੀਆ ਘਟਨਾਵਾਂ ਨੇ ਇਹ ਛੋਟੀ ਮੋਟੀ ਘਟਨਾਵਾਂ ਆਮ ਹੁੰਦੀਆਂ ਨੇ ਨਾਲ ਹੀ ਮੰਤਰੀ ਨੇ ਮਾਈਨਿੰਗ ਪਾਲਸੀ ਤੇ  ਕਿਹਾ ਕਿ ਉਹਨਾਂ ਦੀ ਸਰਕਾਰ ਦਿਨ ਰਾਤ ਮਾਈਨਿੰਗ ਪਾਲਿਸੀ ਬਣਾਉਣ ਵਿਚ ਲੱਗੀ ਹੋਈ ਹੈ ਬਹੁਤ ਜਲਦੀ ਪੰਜਾਬ ਦੇ ਲੋਕਾਂ ਨੂੰ ਮਾਈਨਿੰਗ ਪਾਲਿਸੀ ਮਿਲੇਗੀ ਮੰਤਰੀ ਨੇ ਨਜਾਇਜ਼ ਖੱਡਾ ਬਾਰੇ ਆਖਿਆ ਕਿ 95 ਫੀਸਦੀ ਨਜਾਇਜ਼ ਖੱਡਾ ਬੰਦ ਹੋ ਗਈਆ ਹਨ ਜਿਸ ਕਰਕੇ ਪੰਜਾਬ ਵਿਚ ਰੇਤਾ ਮਹਿੰਗੀ ਮਿਲ ਰਹੀ ਹੈ ਅੱਸੀ ਬਹੁਤ ਜਲਦ ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤਾ ਤੇ ਬਜਰੀ ਮੁਹਈਆ ਕਾਰਵਾਵਾਂਗੇ ਜਿਸਦੀ ਤਿਆਰੀ ਪੁਰੇ ਜੋਰਾਂ ਤੇ ਚਲ ਰਹੀ ਹੈ ਬਹੁਤ ਜਲਦ ਪੰਜਾਬ ਦੇ ਲੋਕ ਆਨ ਲਾਈਨ ਰੇਤਾ ਬਜਰੀ ਖਰੀਦ ਸਕਣਗੇ ਜਦੋ ਲੋਕ ਆਨ ਲਾਈਨ ਰੇਤਾ ਬਜਰੀ ਖਰੀਦਣਗੇ ਉਹ ਸਾਰੇ ਪੈਸੇ ਸਰਕਾਰ ਦੇ ਖਾਤੇ ਚ ਪੈਣਗੇ