Uncategorized
ਪੰਜਾਬ ਦੇ ਲੋਕਾਂ ਨੂੰ ਦੋ ਦਿਨ ਮਿਲ ਸਕਦੀ ਹੈ ਗਰਮੀ ਤੋਂ ਰਾਹਤ

WEATHER UPDATE : ਪੰਜਾਬ ‘ਚ ਵਧਦੀ ਗਰਮੀ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਸਿੱਧੀ ਧੁੱਪ ‘ਚ ਪੈਦਲ ਚੱਲਣ ਵਾਲੇ ਲੋਕਾਂ ਦੇ ਬੇਹੋਸ਼ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ
ਮੌਸਮ ਵਿਭਾਗ ਵੱਲੋਂ 17 ਤੋਂ 20 ਜੂਨ ਲਈ ਜਾਰੀ ਅਲਰਟ ਦੀ ਭਵਿੱਖਬਾਣੀ ਵਿੱਚ ਤੂਫ਼ਾਨ ਅਤੇ ਗਰਮੀ ਦੀ ਲਹਿਰ ਦੀ ਚੇਤਾਵਨੀ ਦਿੱਤੀ ਗਈ ਹੈ।ਰਾਹਤ ਦੀ ਗੱਲ ਵੀ ਹੈ 19-20 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 17 ਜੂਨ ਨੂੰ ਹੀਟ ਵੇਵ ਨੂੰ ਲੈ ਕੇ ਰੈੱਡ ਅਲਰਟ ਐਲਾਨਿਆ ਗਿਆ ਹੈ, ਜਦਕਿ 18 ਜੂਨ ਨੂੰ ਆਰੇਂਜ ਅਲਰਟ ਐਲਾਨਿਆ ਗਿਆ ਹੈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੇਗੀ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ 19-20 ਜੂਨ ਨੂੰ ਸੰਭਾਵਨਾ ਮੁਤਾਬਕ ਚੰਗੀ ਬਾਰਿਸ਼ ਹੁੰਦੀ ਹੈ ਤਾਂ ਗਰਮੀ ਤੋਂ ਰਾਹਤ ਮਿਲੇਗੀ।
ਦੱਸ ਦੇਈਏ ਕਿ ਬੀਤੇ ਦਿਨ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਜਦੋਂਕਿ ਪਠਾਨਕੋਟ ਵਿੱਚ 46.1 ਡਿਗਰੀ, ਅੰਮ੍ਰਿਤਸਰ ਵਿੱਚ 45.8, ਲੁਧਿਆਣਾ ਵਿੱਚ 44.6, ਪਟਿਆਲਾ ਵਿੱਚ 45.5 ਡਿਗਰੀ ਘੱਟੋ-ਘੱਟ ਤਾਪਮਾਨ 27.5 ਡਿਗਰੀ ਦਰਜ ਕੀਤਾ ਗਿਆ।