India
ਪਠਾਨਕੋਟ ‘ਚ ਵਾਰਡ ਨੰਬਰ 21 ਦੇ ਲੋਕ ਪਾਣੀ ਦੀ ਬੂੰਦ ਬੂੰਦ ਲਈ ਤਰਸੇ

ਪਠਾਨਕੋਟ, ਮੁਕੇਸ਼ ਸੈਣੀ, 27 ਜੂਨ : ਪੰਜਾਬ ਸਰਕਾਰ ਜੋ ਕਿ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਜੇ ਗੱਲ ਕਰੀਏ ਮੂਲਭੂਤ ਸੁਵਿਧਾਵਾਂ ਦੀ ਤਾਂ ਉਸ ਤੋਂ ਅਜੇ ਵੀ ਲੋਕ ਵਾਂਝੇ ਹੀ ਨਜ਼ਰ ਆ ਰਹੇ ਹਨ ਏਦਾਂ ਦਾ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ 21 ਨੰਬਰ ਵਾਰਡ ਦੇ ਵਿੱਚ ਜਿੱਥੋਂ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਹੇ ਹਨ ਪਿਛਲੇ ਚਾਰ ਮਹੀਨੇ ਤੋਂ ਲਗਾਤਾਰ ਪਾਣੀ ਨਹੀਂ ਆ ਰਿਹਾ ਅਤੇ ਲੋਕਾਂ ਨੂੰ ਦੂਸਰੇ ਵਾਰਡਾਂ ਦੇ ਵਿੱਚ ਦੂਰ ਦਰਾਜ਼ ਜਾ ਕੇ ਪਾਣੀ ਲਿਆਉਣਾ ਪੈ ਰਿਹਾ ਹੈ ਇਹ ਹਾਲਾਤ ਨੇ ਪਠਾਨਕੋਟ ਦੇ ਇੱਕੀ ਨੰਬਰ ਵਾਰਡ ਦੇ ਜਿਸ ਦੇ ਚੱਲਦੇ ਦੁੱਖੀ ਹੋ ਕੇ ਸਥਾਨਕ ਲੋਕਾਂ ਨੇ ਅੱਜ ਇਕੱਠੇ ਹੋ ਕੇ ਨਗਰ ਨਿਗਮ ਪਠਾਨਕੋਟ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਅਸੀਂ ਕਈ ਵਾਰ ਨਿਗਮ ਨੂੰ ਇਸ ਬਾਰੇ ਸ਼ਿਕਾਇਤ ਕਰ ਚੁੱਕੇ ਹਾਂ ਕਿ ਪਾਣੀ ਬਹੁਤ ਘੱਟ ਮਾਤਰਾ ਵਿਚ ਆ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਦੂਰ ਦਰਾਜ਼ ਜਾ ਕੇ ਪਾਣੀ ਭਰਨਾ ਪੈ ਰਿਹਾ ਹੈ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਕੋਈ ਵੀ ਇਸ ਮਸਲੇ ਦਾ ਹੱਲ ਨਹੀਂ ਨਿਕਲਿਆ। ਉਨ੍ਹਾਂ ਨੇ ਕਿਹਾ ਕਿ ਸਾਡੀ ਮੰਗ ਪੂਰੀ ਕੀਤੀ ਜਾਵੇ ਅਤੇ ਸਾਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।