Connect with us

Corona Virus

ਕੋਰੋਨਾ ਟੈਸਟ ਦੇ ਬਹਾਨੇ ਲੋਕਾਂ ਨੂੰ ਬੰਦੀ ਬਣਾਇਆ ਗਿਆ

Published

on

ਬਰਨਾਲਾ, 14 ਅਪ੍ਰੈਲ : ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੇ ਕਾਂਗਰਸੀ ਸਰਪੰਚ ਨੇ ਦੂਜੇ ਰਾਜਾ ਤੋਂ ਆਏ ਪਿੰਡ ਦੇ ਲੋਕਾਂ ਨੂੰ 5 ਅਪ੍ਰੈਲ ਤੋਂ ਪਿੰਡ ਦੇ ਸਕੂਲ ਵਿੱਚ ਬੰਦੀ ਬਣਾ ਕੇ ਰੱਖਣ ਦੇ ਇਲਜ਼ਾਮ ਲੱਗੇ ਹਨ । ਬੰਦੀ ਬਣਾਏ ਹੋਏ ਲੋਕਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਕੋਰੋਨਾ ਟੈਸਟ ਦੇ ਬਹਾਨੇ ਇੱਕ ਹੀ ਕਮਰੇ ਚ ਬੰਦੀ ਬਣਾ ਕੇ ਰੱਖਿਆ ਗਿਆ ਸੀ ਤੇ ਨਾ ਹੀ ਕੋਰੋਨਾ ਟੈਸਟ ਕਰਵਾਇਆ ਗਿਆ। ਨਾਲ ਹੀ ਉਹਨਾਂ ਕਿਹਾ ਕਿ ਖਾਣ ਪੀਣ ਲਈ ਵੀ ਕੁੱਝ ਨਹੀਂ ਦਿੱਤਾ ਗਿਆ।

ਮੀਡੀਆ ਤੱਕ ਗੱਲ ਪਹੁੰਚਣ ਤੋਂ ਬਾਅਦ ਮੌਕੇ ‘ਤੇ ਮੀਡੀਆ ਤੇ ਪੁਲਿਸ ਨੇ ਬੰਦੀ ਬਣਾਏ ਹੋਏ ਲੋਕਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਤੇ ਪੁਲਿਸ ਵਲੋਂ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ।