India
ਨੀਲੇ ਕਾਰਡ ਕੱਟੇ ਜਾਣ ‘ਤੇ ਲੋਕਾਂ ਵੱਲੋਂ ਸਰਕਾਰ ਦਾ ਵਿਰੋਧ

ਖੰਨਾ, 05 ਮਈ( ਗੁਰਜੀਤ ਸਿੰਘ): ਖੰਨਾ ਦੇ ਵਾਰਡ ਨੰਬਰ 17 ਕਰਤਾਰ ਨਗਰ ਇਲਾਕੇ ਦੇ ਨੀਲੇ ਕਾਰਡ ਕੱਟੇ ਜਾਣ ਦਾ ਲੋਕਾਂ ਨੇ ਜਮ ਕੇ ਵਿਰੋਧ ਕੀਤਾ, ਆਟਾ ਦਾਲ ਸਕੀਮ ਦੇ ਲਾਭਪਤੀਆਂ ਨੇ ਅਰੋਪ ਲਗਾਉਂਦੇ ਕਿਹਾ ਕਿ ਉਨਾਂ ਦੇ ਕਾਰਡ ਬਿਨਾਂ ਜਾਂਚ ਕੀਤੇ ਕੱਟ ਦਿੱਤੇ ਗਏ ਹਨ, ਵਾਰਡ ਦੇ ਲੋਕਾਂ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਮਹਾਂਮਾਰੀ ਦਾ ਪਰਕੋਪ ਚੱਲ ਰਿਹਾ ਹੈ ਅਤੇ ਜਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ ਸਰਕਾਰ ਦੀ ਜਿੰਮੇਵਾਰੀ ਹੈ, ਪਰ ਰਾਸ਼ਨ ਦੇਣ ਦੀ ਬਜਾਏ ਸਰਕਾਰ ਦੁਆਰਾ ਜਰੂਰਤਮੰਦ ਲੋਕਾਂ ਦੇ ਕਾਰਡ ਹੀ ਰੱਦ ਕਰ ਦਿੱਤੇ ਗਏ ਹਨ, ਜਿਸ ਕਾਰਨ ਲੋਕ ਰਾਸ਼ਨ ਨੂੰ ਤਰਸ ਰਹੇ ਹਨ। ਲੋਕਾਂ ਨੇ ਕਿਹਾ ਕਿ ਜੇ ਸਾਡੇ ਕਾਰਡ ਨੂੰ ਦੁਬਾਰਾ ਬਹਾਲ ਨਾਂ ਕੀਤਾ ਗਿਆ ਤਾਂ ਅਸੀ ਸੜਕਾਂ ‘ਤੇ ਉਤਰ ਕੇ ਵਿਰੋਧ ਕਰਨ ਲਈ ਮਜਬੂਰ ਹੋ ਜਾਣਗੇ, ਵਿਰੋਧ ਵਿਚ ਔਰਤਾਂ ਅਤੇ ਮਰਦਾਂ ਨੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ, ਉੱਥੇ ਹੀ ਵਾਰਡ ਦੇ ਸਾਬਕਾ ਐਮ ਸੀ. ਸੰਤ ਸਿੰਘ ਫੋਜੀ ਅਤੇ ਬਲਵੰਤ ਸਿੰਘ ਲੋਹਤ ਨੇ ਕਿਹਾ ਸਾਡੇ ਵਾਰਡ ਵਿਚ ਜਿੰਨੇ ਵੀ ਜਰੂਰਤਮੰਦ ਲੋਕ ਸੀ ਉਨਾਂ ਦੇ ਕਾਰਡ ਰੱਦ ਕਰ ਦਿੱਤੇ ਗਏ ਹਨ. ਉਨਾਂ ਨੇ ਕਿਹਾ ਕਿ ਇਸ ਸਮੇ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਕੰਮ ਕਾਰ ਠੱਪ ਹੋਣ ਕਾਰਨ ਇੰਨਾਂ ਜਰੁਰਮੰਦ ਲੋਕਾਂ ਨੂੰ ਰਾਸ਼ਨ ਦੀ ਸਭ ਤੋਂ ਵੱਧ ਜਰੂਰਤ ਸੀ , ਸਰਕਾਰ ਸਿਰਫ ਟੀ ਵੀ ਤੇ ਇਸ਼ਤਿਹਾਰ ਦੇ ਰਹੀ ਹੈ ਕਿ ਅਸੀ ਲੋਕਾਂ ਤੱਕ ਰਾਸ਼ਨ ਪਹੁੰਚਾ ਰਹੇ ਹਾਂ ਪਰ ਜਮੀਨੀ ਹਕੀਕਤ ਹੈ ਕਿ ਲੋਕਾਂ ਤੱਕ ਰਾਸ਼ਨ ਪਹੁੰਚ ਹੀ ਨਹੀਂ ਰਿਹਾ, ਉਨਾਂ ਨੇ ਕਿਹਾ ਕਿ ਜੇ ਰਾਸ਼ਨ ਸਾਡੇ ਵਾਰਡ ਵਿਚ ਦਿੱਤਾ ਵੀ ਗਿਆ ਹੈ ਤਾਂ ਸਿਰਫ ਆਪਣੇ ਖਾਸ ਖਾਸ ਲੋਕਾਂ ਨੂੰ ਹੀ ਦਿੱਤਾ ਗਿਆ, ਨਾਲ ਹੀ ਉਨਾਂ ਨੇ ਇਲਾਕੇ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਜਮ ਕੇ ਵਰਸੇ ਤੇ ਕਿਹਾ ਕਿ ਇਸ ਸਮੇਂ ਇੰਨਾਂ ਗਰੀਬਾਂ ਦੀ ਸਾਰ ਵਿਧਾਇਕ ਨੇ ਬਿਲਕੁਲ ਹੀ ਨਹੀ ਲਈ।