Governance
ਪੰਜਾਬ ਸਰਕਾਰ ਖਿਲਾਫ ਮੌੜ ਮੰਡੀ ਸਬ-ਡਵੀਜਨ ਦੇ ਬਾਹਰ ਲੋਕਾਂ ਨੇ ਕੀਤਾ ਪਿਟ ਸਿਆਪਾ
ਪੰਜਾਬ ਸਰਕਾਰ ਦਾ 3 ਸਾਲ ਦਾ ਕਾਰਜਕਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਖਫਾ ਦਿਖਾਈ ਦੇ ਰਹੇ।ਆਟਾ ਦਾਲ ਦੇ ਕਾਰਡ ਕੱਟੇ ਜਾਣ ‘ਤੇ ਮੌੜ ਮੰਡੀ ਸਬ- ਡਵੀਜ਼ਨ ਦੇ ਬਾਹਰ ਲੋਕਾਂ ਨੇ ਖੂਬ ਹੰਗਾਮਾ ਕੀਤਾ ਅਤੇ ਸਰਕਾਰ ਨੂੰ ਛੇਤੀ ਤੋਂ ਛੇਤੀ ਆਟਾ ਦਾਲ ਕਾਰਡ ਬਣਾਉਣ ਦੀ ਚਿਤਾਵਨੀ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫਟੋ ‘ਚ ਕੀਤੇ ਲੁਭਾਵਣੇ ਵਾਅਦਿਆਂ ਤੋਂ ਪਲਟੀ,ਲੱਗਭੱਗ 3 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਜਨਤਾ ਹਰ ਪਾਸਿਓਂ ਨਿਰਾਸ਼ ਦਿਖਾਈ ਦੇ ਰਹੀ ਹੈ।
ਆਟਾ ਦਾਲ ਦੇ ਨਾਲ ਪੰਜਾਬ ਸਰਕਾਰ ਜਨਤਾ ਨੂੰ ਘਿਓ ਦੇਣ ਦੇ ਵਾਅਦੇ ਕਰ ਬੈਠੀ ਸੀ। ਜੋ ਸਰਕਾਰ ਦੇ ਬਾਕੀ ਵਾਅਦਿਆਂ ਵਾਂਗੂ ਠੁੱਸ ਹੋ ਗਏ ਹਨ ।ਇੱਥੋਂ ਤੱਕ ਕਿ ਆਟਾ ਦਾਲ ਦੇ ਕਾਰਡ ਵੀ ਕੱਟੇ ਗਏ। ਜਿਸਤੋਂ ਬਾਅਦ ਗਰੀਬ ਲੋਕਾਂ ‘ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਮੌੜ ਮੰਡੀ ਸਬ-ਡਵੀਜਨ ਦੇ ਬਾਹਰ ਲੋਕਾਂ ਨੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ‘ਤੇ ਪਿੱਟ ਸਿਆਪਾ ਕੀਤਾ।