Corona Virus
ਸਖਤੀ ਨਾਲ ਲੋਕ ਕਾਨੂੰਨ ਦੀ ਕਰਨ ਪਾਲਣਾ, ਸ਼ਾਮ 6 ਵਜੇ ਤੋਂ ਬਾਅਦ ਹੋਵੇਗੀ ਕਾਰਵਾਈ: ਪੁਲਿਸ ਕਮਿਸ਼ਨਰ
ਲੁਧਿਆਣਾ, 19 ਮਈ(ਸੰਜੀਵ ਸੂਦ): ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਅੱਜ ਸੋਸ਼ਲ ਮੀਡੀਆ ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲੁਧਿਆਣਾ ਦੇ ਵਿਚ ਵੱਡੀ ਤਦਾਦ ‘ਚ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਕੰਮਕਾਰ ਕਰਨ ਦੀ ਢੀਲ ਦਿਤੀ ਗਈ ਹੈ, ਜਿਸਦਾ ਲੋਕ ਫਾਇਦਾ ਚੁੱਕਣ ਅਤੇ ਆਪਣੇ ਦਾਇਰੇ ਵਿਚ ਰਹਿ ਕੇ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਕੰਮ ਕਰਨ ਤਾਂ ਜੋ ਲਾਅ ਐਂਡ ਆਰਡਰ ਖਰਾਬ ਨਾ ਹੋਣ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਉਹ ਲੋਕਾਂ ਦਾ ਧੰਨਵਾਦ ਕਰਦੇ ਨੇ ਜੋ ਉਨਾਂ ਨੇ ਇਸ ਸਮੇਂ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਵਾਰੀ ਹੈ ਕਿ ਅਸੀਂ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਕੰਮ ਕਾਰ ਕਰੀਏ ਨਹੀਂ ਤਾਂ ਜੋ ਦੋ ਮਹੀਨੇ ਅਸੀਂ ਕਰਫਿਓ ਲਾਇਆ ਸੀ ਉਹ ਜ਼ਾਇਆ ਹੋ ਜਾਵੇਗਾ, ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਨਾਕੇਬੰਦੀ ਕੀਤੀ ਗਈ ਹੈ ਅਤੇ ਸ਼ਾਮ 5-9 ਵਜੇ ਤੱਕ ਜੋ ਵੀ ਨਿਯਮਾਂ ਦੀ ਅਣਦੇਖੀ ਕਰੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਦੋ-ਪਹੀਆ ਵਾਹਨ ਤੇ ਇਕੋ ਹੀ ਸਵਾਰੀ ਬੈਠਣ ਦੀ ਇਜਾਜ਼ਤ ਹੈ ਜੇਕਰ ਦੋ ਸਵਾਰੀਆਂ ਬੈਠਣਗੀਆਂ ਤਾਂ ਵਹਾਨ ਬੰਦ ਕਰ ਦਿੱਤਾ ਜਾਵੇਗਾ, ਉਨ੍ਹਾਂ ਕਿਹਾ ਕਿ ਗੱਡੀ ਵਿੱਚ ਵੀ ਇੱਕ ਡਰਾਈਵਰ ਅਤੇ ਪਿੱਛੇ ਦੋ ਸਵਾਰੀਆਂ ਬੈਠਣ ਦੀ ਇਜਾਜ਼ਤ ਹੈ, ਪੁਲਿਸ ਕਮਿਸ਼ਨਰ ਨੇ ਕਿਹਾ ਕਿ 6 ਵਜੇ ਤੱਕ ਦੁਕਾਨਦਾਰਾਂ ਨੂੰ ਸਮਾਂ ਦਿੱਤਾ ਗਿਆ ਹੈ, ਜੇਕਰ ਇਸ ਤੋਂ ਬਾਅਦ ਵੀ ਕੋਈ ਸੜਕਾਂ ‘ਤੇ ਘੁੰਮਦਾ ਵਿਖਾਈ ਦੇਵੇਗਾ ਤਾਂ ਉਸ ਖਿਲਾਫ਼ ਕਾਰਵਾਈ ਹੋਵੇਗੀ।