Connect with us

Corona Virus

ਮਨੀਮਾਜਰਾ ਵਿੱਚ ਪੁਲਿਸ ਅਤੇ ਸਿਹਤ ਵਿਭਾਗ ਨੂੰ ਮਾਰੇ ਗਏ ਪੱਥਰ

Published

on

1 April : ਮਨੀਮਾਜਰਾ ਦੇ ਨੇੜਲੇ ਸ਼ਾਂਤੀ ਨਗਰ ਦੀਆਂ 4 ਔਰਤਾਂ ਕੰਜਿਕਾ ਲੈਣ ਬਾਹਰ ਜਾ ਰਹੀਆਂ ਸੀ ਕਿ ਪੁਲਿਸ ਨੇ ਰਸਤੇ ਚ ਜਾਂਦੀਆਂ ਔਰਤਾਂ ਨੂੰ ਜ਼ਬਰਦਸਤ ਡਾਂਟ ਮਾਰੀ।ਇਸ ਦੌਰਾਨ ਇਕ ਔਰਤ ਘਬਰਾਹਟ ਤੋਂ ਬੇਹੋਸ਼ ਹੋ ਗਈ। ਇਹ ਦੇਖ ਕੇ ਪੁਲਿਸ ਮੁਲਾਜ਼ਮ ਵੀ ਘਬਰਾ ਗਏ ਅਤੇ ਉਹਨਾਂ ਨੇ ਉਸ ਔਰਤ ਨੂੰ ਪੀਸੀਆਰ ਵਿੱਚ ਬਿਠਾਕੇ ਹਸਪਤਾਲ ਲੈ ਜਾਣ ਲੱਗੇ ਸੀ ਕਿ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਪੁਲਿਸ ਨੂੰ ਘੇਰ ਲਿਆ ਜਿਸਤੋ ਬਾਅਦ ਇੱਕ ਐਂਬੂਲੈਂਸ ਨੂੰ ਮੌਕੇ ‘ਤੇਬੁਲਾਇਆ ਗਿਆ। ਜਦੋਂ ਐਂਬੂਲੈਂਸ ਮੌਕੇ ‘ਤੇ ਪਹੁੰਚੀ ਤਾਂ ਲੋਕਾਂ ਨੇ ਪੁਲਿਸ ਅਤੇ ਸਿਹਤ ਵਿਭਾਗ ਦੇ ਲੋਕਾਂ’ ਤੇ ਪੱਥਰ ਸੁੱਟੇ। ਜਾਣਕਾਰੀ ਦੇ ਅਨੁਸਾਰ ਜਦੋ ਬੇਹੋਸ਼ ਔਰਤਹਸਪਤਾਲ ਪਹੁੰਚੀ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਸ਼ੁਰੂ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾਂਦਾ ਹੈ. ਹਾਲਾਂਕਿ ਉਸ ਦੀ ਮੌਤ ਦੇ ਸਹੀਕਾਰਨਾਂ ਦਾ ਪਤਾ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।