Corona Virus
ਸੈਰ ਕਰਨ ਗਏ ਲੋਕਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ

ਰਾਜ ਭਰ ਵਿਚ ਕਰੋਨਾ ਵਾਇਰਸ ਬਾਰੇ ਪੁਲਿਸ ਦਾ ਰਵੱਈਆ ਹੁਣ ਹੋਰ ਵੀ ਜ਼ਿਆਦਾ ਤੰਗ ਹੋ ਰਿਹਾ ਹੈ ਅਤੇ, ਵਾਰ-ਵਾਰ ਕਹਿਣ ਤੋਂ ਬਾਅਦ ਵੀ ਲੋਕ ਘਰਾਂ ਤੋਂ ਬਾਹਰ ਆਉਂਦੇ ਰਹਿੰਦੇ ਹਨ।
ਇਸ ਦੌਰਾਨ ਕੁਝ ਲੋਕਾਂ ਨੂੰ ਸਵੇਰੇ ਸੈਰ ਕਰਨੀ ਮਹਿੰਗੀ ਪਈ ਜਦੋਂ ਜ਼ਿਲ੍ਹਾ ਸਥਾਨਕ ਪੁਲਿਸ ਨੇ ਮਹਿਲਾਵਾਂ ਅਤੇ ਬਜੂਰਗਾਂ ਸਮੇਤ 16 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ, ਪੁਲਿਸ ਨੇ ਜਾਨਵਰਾਂ ਨੂੰ ਵੀ ਨਹੀਂ ਛੱਡਿਆ ਅਤੇ ਆਪਣੇ ਮਾਲਕ ਨਾਲ ਸੈਰ ਕਰ ਰਹੇ ਦੋ ਕੁੱਤਿਆਂ ਨੂੰ ਵੀ ਚੁੱਕ ਲਿਆ।
ਪੁਲਿਸ ਨੇ ਹਿਰਾਸਤ ਵਿੱਚ ਲਏ ਲੋਕਾਂ ਨੂੰ ਕੁੱਝ ਦੇਰ ਜੇਲ੍ਹ ਵਿੱਚ ਤਬਦੀਲ ਕੀਤੇ ਸਟੇਡੀਅਮ ਵਿੱਚ ਰੱਖਿਆ ਅਤੇ ਧਾਰਾ 188 ਅਧੀਨ ਮਾਮਲਾ ਵੀ ਦਰਜ ਕੀਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ।
ਇਸ ਘਟਨਾ ਦਾ ਵੀਡੀਓ ਹੁਣ ਸ਼ੋਸ਼ਾਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।