Corona Virus
ਜਗਰਾਉਂ ‘ਚ ਰਹਿਣ ਵਾਲੇ ਜਮਾਤੀ ਨੇ ਕਰੋਨਾ ਨੂੰ ਦਿੱਤੀ ਮਾਤ

ਜਗਰਾਉਂ ਦੇ ਪਿੰਡ ਚੋਂਕੀਮਾਨ ਦੇ ਰਹਿਣ ਵਾਲੇ 55 ਸਾਲਾਂ ਦੇ ਜਮਾਤੀ ਦੀ 6 ਅਪ੍ਰੈਲ ਨੂੰ ਕਰੋਨਾ ਪੌਜ਼ਿਟਿਵ ਰਿਪੋਰਟ ਆਈ ਸੀ ਤੇ ਹੁਣ ਉਸ ਦੇ ਸਾਰੇ ਟੈਸਟ ਦੋਬਾਰਾ ਹੋਏ ਤਾਂ ਉਸ ਦੀ ਰਿਪੋਰਟ ਪੂਰੀ ਤਰਾਂ ਨੈਗੇਟਿਵ ਆਈ ਹੈ ਤੇ ਸਿਵਲ ਸਰਜਨ ਲੁਧਿਆਣਾ ਮੁਤਾਬਿਕ ਅੱਜ ਉਸ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ, ਕਿਉਂਕਿ 6 ਅਪ੍ਰੈਲ ਤੋਂ ਬਾਅਦ ਉਸ ਦੇ ਟੈਸਟ ਦੋ ਵਾਰ ਨੈਗੇਟਿਵ ਆ ਗਏ ਹਨ। ਇਹ ਜਮਾਤੀ ਲੁਧਿਆਣਾ ਸਿਵਲ ਹਸਪਤਾਲ ਵਿੱਚ ਦਾਖਿਲ ਹੈ।