Connect with us

Uncategorized

ਲੋਕਾਂ ‘ਚ ਪੈਟਰੋਲ-ਡੀਜ਼ਲ ਦਾ ਭਾਅ ਵਧਣ ਨਾਲ ਤਨਾਵ ਦਾ ਮਾਹੌਲ ਬਣੀਆ

Published

on

patrol diesel

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਰੋਜ਼ਾਨਾ ਵਾਧਾ ਜਾਰੀ ਹੈ। ਅੱਜ ਸ਼ੁੱਕਰਵਾਰ 19 ਫਰਵਰੀ ਨੂੰ ਲਗਾਤਾਰ ਗਿਆਰਵੇਂ ਦਿਨ ਪੈਟਰੋਲ, ਡੀਜ਼ਲ ਦੇ ਭਾਅ ਵੱਧ ਗਏ ਹਨ। ਸ਼ੁੱਕਰਵਾਰ ਨੂੰ ਦਿੱਲੀ ’ਚ ਪੈਟਰੋਲ 31 ਪੈਸੇ ਪ੍ਰਤੀ ਲੀਟਰ ਚੜ ਕੇ 90.19 ਰੁਪਏ ’ਤੇ ਚਲਾ ਗਿਆ। ਡੀਜ਼ਲ ਵੀ 33 ਪੈਸੇ ਦੀ ਛਾਲ ਮਾਰ ਕੇ 80.60 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ। ਦੋਵੇਂ ਬਾਲਣਾਂ ਦੇ ਦਾਮ ਆਲ-ਟਾਈਮ ਹਾਈ ਹੈ। ਮੁੰਬਈ ’ਚ ਤਾਂ ਪੈਟਰੋਲ 96.62 ਰੁਪਏ ’ਤੇ ਪਹੁੰਚ ਗਿਆ ਹੈ, ਜੋ ਕਿ ਮੈਟਰੋ ਸ਼ਹਿਰਾਂ ’ਚ ਸਭ ਤੋਂ ਜ਼ਿਆਦਾ ਹੈ।

ਡੀਜ਼ਲ ਦੀਆਂ ਕੀਮਤਾਂ 87.67 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ। ਕੋਲਕਾਤਾ ’ਚ ਪੈਟਰੋਲ 91.41 ਅਤੇ ਡੀਜ਼ਲ 84.19 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਚੇਨੱਈ ’ਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਵੱਧਣ ਤੋਂ ਬਾਅਦ 92.25 ਅਤੇ 85.63 ਰੁਪਏ ਪ੍ਰਤੀ ਲੀਟਰ ਹੈ। ਦੇਸ਼ ਦੇ ਦੂਸਰੇ ਸੂਬੇ ਰਾਜਸਥਾਨ ਮੱਧ ਪ੍ਰਦੇਸ਼ ’ਚ ਵੀ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 100 ਰੁਪਏ ਦੇ ਪਾਰ ਪਹੁੰਚ ਗਈ ਹੈ। ਮੱਧ ਪ੍ਰਦੇਸ਼ ਦੇ ਅਨੁਪਪੁਰ ’ਚ ਪੈਟਰੋਲ 100 ਰੁਪਏ 25 ਪੈਸੇ ਅਤੇ ਡੀਜ਼ਲ 90.35 ਰੁਪਏ ਵਿਕ ਰਿਹਾ ਹੈ। ਰਾਜਸਥਾਨ ’ਚ ਪੈਟਰੋਲ ’ਚ ਸਭ ਤੋਂ ਜ਼ਿਆਦਾ ਵੈਟ ਵਸੂਲਿਆ ਜਾਂਦਾ ਹੈ। ਉਸਤੋਂ ਬਾਅਦ ਸਭ ਤੋਂ ਜ਼ਿਆਦਾ ਕਰ ਮੱਧ ਪ੍ਰਦੇਸ਼ ਦਾ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸੀ ਹਫ਼ਤੇ ਵਿਧਾਨ ਸਭਾ ’ਚ ਗਵਰਨਰ ਦੇ ਭਾਸ਼ਣ ’ਤੇ ਹੋਈ ਬਹਿਸ ਦਾ ਜਵਾਬ ਦਿੰਦੇ ਹੋਏ ਸੂਬੇ ’ਚ ਪੈਟਰੋਲ ਤੇ ਡੀਜ਼ਲ ਦੇ ਭਾਅ ਵੱਧਣ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਸੀ। ਮੇਘਾਲਿਆ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸੱਤ ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਘਟਾ ਦਿੱਤੀ ਹੈ। ਇਸ ਸੂਬੇ ’ਚ ਸਰਕਾਰ ਨੇ ਪੈਟਰੋਲ ’ਤੇ ਵੈਟ 31.62 ਪ੍ਰਤੀਸ਼ਤ ਤੋਂ ਘੱਟ ਕਰ 20 ਫ਼ੀਸਦੀ ਜਾਂ 15 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ। ਡੀਜ਼ਲ ’ਤੇ ਵੈਟ 22.95 ਦੀ ਥਾਂ 12 ਪ੍ਰਤੀਸ਼ਤ ਜਾਂ 9 ਰੁਪਏ ਪ੍ਰਤੀ ਲੀਟਰ ’ਚ ਜੋ ਵੀ ਅਧਿਕ ਹੋਵੇ ਕਰ ਦਿੱਤਾ। ਪੈਟਰੋਲ-ਡੀਜ਼ਲ ਦੀ ਕੀਮਤ ਤੁਸੀਂ ਐੱਸਐੱਮਐੱਸ ਰਾਹੀਂ ਵੀ ਜਾਣ ਸਕਦੇ ਹੋ।