Connect with us

Punjab

ਫਰੀਦਕੋਟ ਤੋਂ ਸਾਹਮਣੇ ਆਈਆਂ ਗੁੰਡਾਗਰਦੀ ਦੀਆ ਤਸਵੀਰਾਂ, CCTV ਕੈਮਰੇ ‘ਚ ਕੈਦ ਹੋਈ ਘਟਨਾ

Published

on

faridkot

ਫਰੀਦਕੋਟ : ਇਨੀਂ ਦਿਨੀ ਗੁੰਡਾਗਰਦੀ ਦੀਆ ਵਾਰਦਾਤਾਂ ਸ਼ਰੇਆਮ ਦੇਖਣ ਨੂੰ ਮਿਲ ਰਹੀਆਂ ਹਨ ਜੋ ਅਮਨ ਅਤੇ ਕਨੂੰਨ ਦੀ ਸਥਿਤੀ ਤੇ ਸਵਾਲ ਖੜੇ ਕਰਦੀਆਂ ਹਨ। ਅਜਿਹੀ ਹੀ ਗੁੰਡਾਗਰਦੀ ਦੀ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆਈਆਂ ਹਨ ਜਿੱਥੇ ਕੁਝ ਲੜਕਿਆਂ ਵੱਲੋਂ ਸ਼ਰੇਆਮ ਇਕ ਵਿਦਿਆਰਥੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਜਿਸ ਦੀਆਂ ਲੱਤਾਂ ਅਤੇ ਬਾਹਾਂ ਤੇ ਰਾਡਾਂ ਨਾਲ ਹਮਲਾ ਕਰ ਬੁਰੀ ਤਰਾਂ ਜਖਮੀ ਕਰ ਦਿੱਤਾ ਜਿਸ ਦਾ ਇਲਾਜ਼ ਫਰੀਦਕੋਟ ਦੇ ਸਿਵਲ ਹਸਪਤਾਲ ਚ ਚੱਲ ਰਿਹਾ ਹੈ। ਕੁੱਟਮਾਰ ਦੀ ਸਾਰੀ ਘਟਨਾ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ।ਫਿਲਹਾਲ ਪੁਲਿਸ ਵੱਲੋਂ ਤਿੰਨ ਅਗਿਆਤ ਅਤੇ ਦੋ ਬਾਇਨੇਮ  ਲੜਕਿਆਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਹਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀ ਹੋ ਸਕੀ ।


ਘਟਨਾ ਦੀ ਜਾਣਕਰੀ ਦਿੰਦੇ ਹੋਏ ਜ਼ਖਮੀ ਵਿਦਿਆਰਥੀ ਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਗਿਆਰਵੀਂ ਦਾ ਮੈਡੀਕਲ ਸਟੂਡੈਂਟ ਹੈ ਤੇ ਉਹ ਬਾਬਾ ਫਰੀਦ ਸਕੂਲ ਕਿਸੇ ਨੂੰ ਲੈਣ ਜ਼ਾ ਰਿਹਾ ਸੀ ਤਾਂ ਦੋ ਬਾਇਕ ਸਵਾਰ ਲੜਕਿਆ ਨੇ ਉਸ ਨੂੰ ਰੋਕ ਲਿਆ ਅਤੇ ਪਿੱਛੋਂ ਇਕ ਕਾਰ ਤੇ ਤਿੰਨ ਲੜਕੇ ਹੋਰ ਆ ਗੁਏ ਜਿਨ੍ਹਾਂ ਵੱਲੋਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰਿਆ ਲੱਤਾਂ ਬਾਹਾਂ ਤੇ ਰਾਡਾ ਨਾਲ ਲਗਾਤਾਰ ਹਮਲਾ ਕਰਨ ਲੱਗੇ।ਉਸ ਨੇ ਦੱਸਿਆ ਕਿ ਪਹਿਲਾਂ ਵੀ ਮੈਨੂੰ ਉਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਕੋਲ ਇਕ ਪਿਸਤੌਲ ਵੀ ਸੀ ਜਿਸ ਨਾਲ ਮੈਨੂੰ ਡਰਾਇਆ ਗਿਆ। ਉਸਨੇ ਕਿਹਾ ਕਿ ਦੋ ਲੜਕਿਆਂ ਨੂੰ ਤਾਂ ਉਹ ਜਾਣਦਾ ਹੈ ਪਰ ਬਾਕੀਆਂ ਦੀ ਉਸਨੂੰ ਪਹਿਚਾਣ ਨਹੀ।

ਜਖਮੀ ਲੜਕੇ ਦੇ ਚਾਚਾ ਸੁਰਿੰਦਰ ਸਿੰਘ ਨੇ ਕਿਹਾ ਕਿ ਕਰਨ ਦੇ ਪਿਤਾ ਦੀ ਤਬੀਅਤ ਠੀਕ ਨਹੀ ਰਹਿੰਦੀ ਇਸ ਲਈ ਉਸਦਾ ਪਾਲਣ ਪੋਸ਼ਣ ਉਹ ਕਰਦਾ ਹੈ।ਉਸਨੇ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਦੇ ਚਲੱਦੇ ਉਸਦੇ ਭਤੀਜੇ ਨੂੰ ਕੁਟਿਆ ਗਿਆ ਜਰੂਰ ਇਹ ਕਿਸੇ ਗੈਂਗ ਦੇ ਮੈਂਬਰ ਹਨ ਜਿਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਮਾਮਲੇ ਨੂੰ ਦੋ ਦਿਨ ਬੀਤ ਜਾਣ ਤੇ ਵੀ ਹਲੇ ਤੱਕ ਪੁਲਿਸ ਸੀਸੀਟੀਵੀ ਹੋਣ ਦੇ ਬਾਵਜੂਦ ਵੀ ਗਿਰਫ਼ਤਾਰ ਨਹੀ ਕਰ ਸਕੀ ਜਿਸ ਨਾਲ ਕੀਤੇ ਨਾ ਕਿਤੇ ਪੁਲਿਸ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਚ ਆਉਦੀ ਹੈ ।ਇਸ ਮਾਮਲੇ ਚ ਪੁਲਿਸ ਢੇ ਕਿਸੇ ਵੀ ਅਧਿਕਾਰੀ ਦੇ ਹਾਜ਼ਰ ਨਾ ਹੋਣ ਦੇ ਚਲੱਦੇ ਪੱਖ ਨਹੀ ਲਿਆ ਜ਼ਾ ਸਕਿਆ ਪਰ ਫੋਨ ਤੇ ਥਾਣਾ ਮੁੱਖੀ ਕਰਨਬੀਰ ਸਿੰਘ ਨੇ ਇਸ ਮਾਮਲੇ ਚ ਕਾਰਵਾਈ ਜਾਰੀ ਹੋਣ ਦੀ ਗੱਲ ਕਹੀ ਹੈ।