Corona Virus
ਨੰਦੇੜ ਵਿੱਚ ਫਸੇ ਸ਼ਰਧਾਲੂਆਂ ਨੂੰ ਪੰਜਾਬ ਆਉਣ ਲਈ ਮਿਲੀ ਆਗਿਆ

ਪੰਜਾਬ, 22 ਅਪ੍ਰੈਲ : ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਪੂਰੇ ਦੇਸ਼ ਭਰ ‘ਚ ਲੌਕਡਾਊਨ ਲਗਾ ਹੋਇਆ ਉੱਥੇ ਹੀ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਨੇ ਇੱਕ ਫੋਨ ਕਾਲ ਰਾਹੀਂ ਪੰਜਾਬ ਦੇ ਮੁੱਖਮੰਤਰੀ ਨੂੰ ਇਹ ਖੁਸ਼ਖਬਰੀ ਦਿੱਤੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੰਦੇੜ ਵਿੱਚ ਫਸੇ ਸ਼ਰਧਾਲੂਆਂ ਦੀ ਪੰਜਾਬ ਜਾਣ ਦੀ ਬੇਨਤੀ ਨੂੰ ਮੰਨ ਲਿਆ ਹੈ।
ਦਸ ਦਈਏ ਕਿ ਇਹ ਸ਼ਰਧਾਲੂ ਲੌਕਡਾਊਨ ਤੋਂ ਪਹਿਲਾ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ ਲੇਕਿਨ ਕੋਰੋਨਾ ਦਾ ਵੱਧਦੇ ਪ੍ਰਕੋਪ ਕਾਰਨ ਇਹ ਸ਼ਰਧਾਲੂ ਉੱਥੇ ਹੀ ਫਸ ਗਏ ਜਿਸਨੂੰ ਕਿ ਅਮਿਤ ਸ਼ਾਹ ਵਲੋਂ ਅੱਜ ਵਾਪਿਸ ਪੰਜਾਬ ਆਉਣ ਦੀ ਆਗਿਆ ਮਿਲ ਗਈ ਹੈ। ਇਸਦੇ ਚਲਦਿਆਂ ਮੁੱਖ ਸਕੱਤਰ ਨੂੰ ਆਦੇਸ਼ ਦੇ ਤੌਰ ‘ਤੇ ਲੌਜਿਸਟਿਕਸ ਬੰਨ੍ਹਣ ਲਈ ਕਿਹਾ ਹੈ ਅਤੇ ਆਵਾਜਾਈ ਦਾ ਸਾਰਾ ਖਰਚਾ ਵੀ ਉਹਨਾਂ ਵਲੋਂ ਦਿੱਤਾ ਜਾਵੇਗਾ।